ਮਹਿਲਾ ਕਾਲਜ ਜੰਮੂ ਦੀ ਵਿਦਿਆਰਥਣ ਅੱਜ ਫਿਰ ਸੜਕ ''ਤੇ, ਕੀਤੀ ਪ੍ਰਿੰਸੀਪਲ ਨੂੰ ਹਟਾਉਣ ਦੀ ਮੰਗ

08/23/2017 2:10:50 PM

ਜੰਮੂ— ਪਰੇਡ ਮਹਿਲਾ ਕਾਲਜ ਦੀ ਵਿਦਿਆਰਥਣਾਂ ਅੱਜ ਫਿਰ ਸੜਕ 'ਤੇ ਉਤਰ ਆਈਆਂ। ਇਸ ਮੌਕੇ 'ਤੇ ਵਿਦਿਆਰਥਣਾਂ ਨੇ ਕਾਲਜ ਦੇ ਪ੍ਰਿੰਸੀਪਲ 'ਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਹਟਾਉਣ ਦੀ ਮੰਗ ਕਰ ਰਹੀ ਹੈ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਅਨੁਸ਼ਾਸ਼ਨ ਦੇ ਨਾਮ 'ਤੇ ਕਾਲਜ ਪ੍ਰਸ਼ਾਸ਼ਨ ਵਿਦਿਆਰਥਣਾਂ ਨਾਲ ਬੁਰਾ ਵਰਤਾਓ ਕਰ ਰਿਹਾ ਹੈ। ਪਰੇਡ ਇਲਾਕੇ ਕਾਲਜ ਦੇ ਬਾਹਰ ਵਿਦਿਆਰਥਣਾਂ ਨੇ ਨਾਅਰੇਬਾਜੀ ਕੀਤੀ ਅਤੇ ਸੜਕ ਜਾਮ ਕਰ ਦਿੱਤੀ। ਨਾਲ ਹੀ ਉਨ੍ਹਾਂ ਨੇ ਡੀ. ਸੀ. ਆਫਿਸ ਜਾਣ ਦੇ ਯਤਨ ਵੀ ਕੀਤੇ।
ਸਵੇਰੇ ਕਾਲਜ ਸਮੇਂ ਹੀ ਨੌ ਵਜੇ ਦੇ ਲੱਗਭਗ ਵਿਦਿਆਰਥਣਾਂ ਕਾਲਜ ਗੇਟ ਬਾਹਰ ਇਕੱਠੀਆਂ ਹੋ ਗਈਆਂ। ਓਲਡ ਸਿਟੀ ਦੇ ਵਿਚਕਾਰ ਸਥਿਤ ਇਸ ਕਾਲਜ ਦੇ ਬਾਹਰ ਕਾਫੀ ਦੇਰ ਤੱਕ ਜਾਮ ਲੱਗਿਆ ਰਿਹਾ ਹੈ। ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸ਼ਨ ਵੱਲੋਂ ਲਗਾਈ ਗਈ ਡਰੈੱਸ ਕੋਡ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਰਦੀ ਦੇ ਨਾਮ 'ਤੇ ਉਨ੍ਹਾਂ ਨਾਲ ਮਨਮਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਕਲਾਸਾਂ ਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਪੜ੍ਹਨ ਵੀ ਨਹੀਂ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਡਰੈੱਸਕੋਡ ਨੂੰ ਨਹੀਂ ਅਪਣਾਇਆਹੈ। ਨਾਲ ਹੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਕਾਲਜ ਪ੍ਰਸ਼ਾਸ਼ਨ ਨੇ ਉਨ੍ਹਾਂ ਨਾਲ ਗਲਤ ਸ਼ਬਦਾਂ ਦਾ ਵੀ ਪ੍ਰਯੋਗ ਵੀ ਹੁੰਦਾ ਹੈ।
ਪ੍ਰਿੰਸੀਪਲ ਦਾ ਕਹਿਣਾ
ਕਾਲਜ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਲਜ 'ਚ ਵਰਦੀ ਅਨੁਸ਼ਾਸ਼ਨ ਬਣਾਉਣ ਲਈ ਰੱਖੀ ਗਈ ਹੈ ਅਤੇ ਨਾਲ ਲੜਕੀਆਂ ਦਾ ਕਾਲਜ 'ਚ ਆਉਣ-ਜਾਣ ਦਾ ਸਮਾਂ ਵੀ ਤੈਅ ਕੀਤਾ ਹੈ। ਇਸ ਨਾਲ ਲੜਕੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜ 'ਚ ਬੱਚੀਆਂ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਨੂੰ ਇਕੋ ਜਿਹੀ ਵਰਦੀ ਪਾਉਣੀ ਪਵੇਗੀ ਅਤੇ ਕਾਲਜ 'ਚ ਤੈਅ ਸਮਾਂ ਅਨੁਸਾਰ ਹੀ ਕਾਲਜ ਆਉਣਾ ਹੋਵੇਗਾ। ਇਹ ਜ਼ਰੂਰੀ ਹੈ ਕਿ ਬੱਚੀਆਂ ਦੀ ਸੁਰੱਖਿਆ ਦਾ ਜਿੰਮਾ ਕਾਲਜ 'ਤੇ ਹੁੰਦਾ ਹੈ ਅਤੇ ਕਾਲਜ ਉਨ੍ਹਾਂ ਲਈ ਜਵਾਬਦੇਹ ਹੁੰਦਾ ਹੈ।