CAA 'ਤੇ ਪ੍ਰਦਰਸ਼ਨ : ਮੁੜ ਖੋਲ੍ਹੇ ਗਏ ਦਿੱਲੀ ਦੇ ਕੁਝ ਮੈਟਰੋ ਸਟੇਸ਼ਨ

12/19/2019 6:38:02 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਮੈਟਰੋ ਰੇਲ ਨਿਗਮ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਵੀਰਵਾਰ ਨੂੰ 20 ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਬਾਹਰ ਜਾਣ ਵਾਲੇ ਗੇਟ ਬੰਦ ਕੀਤੇ ਸਨ, ਜਿਨ੍ਹਾਂ 'ਚ ਸ਼ਾਮ ਹੁੰਦੇ-ਹੁੰਦੇ ਵਧ ਤੋਂ ਵਧ ਸਟੇਸ਼ਨਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਜ਼ਿਆਦਾ ਰੁੱਝੇ ਰਹਿਣ ਵਾਲੇ ਰਾਜੀਵ ਚੌਕ ਮੈਟਰੋ ਸਟੇਸ਼ਨ ਨੂੰ ਕਰੀਬ ਦੋ ਘੰਟੇ ਤਕ ਬੰਦ ਰੱਖਣ ਤੋਂ ਬਾਅਦ ਖੋਲ੍ਹਿਆ ਦਿੱਤਾ ਗਿਆ।  ਇਸ ਤੋਂ ਇਲਾਵਾ ਸ਼ਾਮ ਨੂੰ ਮੰਡੀ ਹਾਊਸ, ਚਾਂਦਨੀ ਚੌਕ, ਯੂਨੀਵਰਸਿਟੀ, ਪ੍ਰਗਤੀ ਮੈਦਾਨ, ਲਾਲ ਕਿਲਾ, ਜਾਮਾ ਮਸਜਿਦ, ਦਿੱਲੀ ਗੇਟ, ਆਈ. ਟੀ. ਓ, ਖਾਨ ਮਾਰਕੀਟ, ਬਸੰਤ ਵਿਹਾਰ, ਮੁਨਿਰਕਾ ਸਟੇਸ਼ਨ ਨੂੰ ਖੋਲ੍ਹ ਦਿੱਤਾ ਗਿਆ।

ਇਨ੍ਹਾਂ ਤੋਂ ਇਲਾਵਾ ਲੁਟੀਅਨ ਦਿੱਲੀ 'ਚ ਸਰਕਾਰੀ ਮੰਤਰਾਲਿਆਂ ਅਤੇ ਦਫਤਰਾਂ ਕੋਲ ਪੈਣ ਵਾਲੇ ਪਟੇਲ ਚੌਕ, ਕੇਂਦਰੀ ਸਕੱਤਰੇਤ, ਉਦਯੋਗ ਭਵਨ ਅਤੇ ਲੋਕ ਕਲਿਆਣ ਮਾਰਗ ਸਟੇਸ਼ਨਾਂ ਦੇ ਸਾਰੇ ਐਂਟਰੀ ਅਤੇ ਬਾਹਰ ਜਾਣ ਵਾਲੇ ਗੇਟ ਖੋਲ੍ਹ ਦਿੱਤੇ ਗਏ ਹਨ। ਇੱਥੇ ਦੱਸ ਦੇਈਏ ਕਿ ਸਵੇਰੇ ਦਿੱਲੀ ਮੈਟਰੋ ਰੇਲ ਨਿਗਮ ਨੇ ਜਾਮੀਆ ਮਿਲੀਆ, ਜਾਮਾ ਮਸਜਿਦ ਅਤੇ ਮੁਨਿਰਕਾ ਸਮੇਤ 7 ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਸਨ। ਇਸ ਤੋਂ ਬਾਅਦ ਹੋਰ ਸਟੇਸ਼ਨਾਂ ਨੂੰ ਵੀ ਛੇਤੀ ਬੰਦ ਕੀਤਾ ਗਿਆ ਅਤੇ ਆਵਾਜਾਈ ਬੰਦ ਕਰ ਦਿੱਤੀ ਸੀ। 

Tanu

This news is Content Editor Tanu