12 ਸਾਲਾ ਬੱਚੀ ਨਾਲ ਰੇਪ ਦੇ ਮਾਮਲੇ ''ਤੇ ਪ੍ਰਿਯੰਕਾ ਗਾਂਧੀ ਨੇ ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ

09/28/2023 10:46:31 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੱਧ ਪ੍ਰਦੇਸ਼ ਦੇ ਉਜੈਨ 'ਚ ਇਕ ਕੁੜੀ ਨਾਲ ਜਬਰ ਜ਼ਿਨਾਹ ਦੀ ਘਟਨਾ ਨੂੰ ਲੈ ਕੇ ਵੀਰਵਾਰ ਨੂੰ ਰਾਜ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਭਾਜਪਾ ਦੇ 20 ਸਾਲ ਦੇ ਕੁਸ਼ਾਸਨ 'ਚ ਬੱਚੀਆਂ, ਔਰਤਾਂ, ਆਦਿਵਾਸੀ, ਦਲਿਤ ਕੋਈ ਸੁਰੱਖਿਅਤ ਨਹੀਂ ਹੈ। ਉਜੈਨ ਸ਼ਹਿਰ 'ਚ 12 ਸਾਲਾ ਇਕ ਕੁੜੀ ਸੋਮਵਾਰ ਨੂੰ ਸੜਕ 'ਤੇ ਖੂਨ ਨਾਲ ਲੱਥਪੱਥ ਹਾਲਤ 'ਚ ਮਿਲੀ ਅਤੇ ਮੈਡੀਕਲ ਜਾਂਚ 'ਚ ਉਸ ਨਾਲ ਜਬਰ ਜ਼ਿਨਾਹ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।

ਪ੍ਰਿਯੰਕਾ ਨੇ 'ਐਕਸ' 'ਤੇ ਪੋਸਟ ਕੀਤਾ,''ਭਗਵਾਨ ਮਹਾਕਾਲ ਦੀ ਨਗਰੀ ਉਜੈਨ 'ਚ ਇਕ ਛੋਟੀ ਬੱਚੀ ਨਾਲ ਬੇਰਹਿਮੀ ਆਤਮਾ ਨੂੰ ਝੰਜੋੜ ਦੇਣ ਵਾਲੀ ਹੈ। ਅੱਤਿਆਚਾਰ ਤੋਂ ਬਾਅਦ ਉਹ ਢਾਈ ਘੰਟੇ ਦਰ-ਦਰ ਮਦਦ ਲਈ ਭਟਕਦੀ ਰਹੀ ਅਤੇ ਫਿਰ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਗਈ ਪਰ ਮਦਦ ਨਹੀਂ ਮਿਲ ਸਕੀ।'' ਉਨ੍ਹਾਂ ਦੋਸ਼ ਲਗਾਇਆ,''ਇਹ ਹੈ ਮੱਧ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਅਤੇ ਮਹਿਲਾ ਸੁਰੱਖਿਆ? ਭਾਜਪਾ ਦੇ 20 ਸਾਲ ਦੇ ਕੁਸ਼ਾਸਨ ਤੰਤਰ 'ਚ ਬੱਚੀਆਂ, ਔਰਤਾਂ, ਆਦਿਵਾਸੀ, ਦਲਿਤ ਕੋਈ ਸੁਰੱਖਿਅਤ ਨਹੀਂ ਹੈ।'' ਪ੍ਰਿਯੰਕਾ ਨੇ ਪ੍ਰਸ਼ਨ ਕੀਤਾ,''ਲਾਡਲੀ ਭੈਣ ਦੇ ਨਾਮ 'ਤੇ ਚੋਣ ਐਲਾਨ ਕਰਨ ਦਾ ਕੀ ਫ਼ਾਇਦਾ ਹੈ ਪਰ ਬੱਚੀਆਂ ਨੂੰ ਸੁਰੱਖਿਆ ਅਤੇ ਮਦਦ ਤੱਕ ਨਹੀਂ ਮਿਲ ਸਕਦੀ?'' ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਉਜੈਨ ਦੀ ਘਟਨਾ ਨੂੰ ਲੈ ਕੇ ਬੁੱਧਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ 'ਤੇ ਨਿਸ਼ਾਨਾ ਵਿੰਨ੍ਹਿਆ ਸੀ ਅਤੇ ਦੋਸ਼ ਲਗਾਇਆ ਸੀ ਕਿ ਰਾਜ 'ਚ ਬੇਟੀਆਂ ਨਾਲ ਜਬਰ ਜ਼ਿਨਾਹ ਲਈ ਸਿਰਫ਼ ਅਪਰਾਧੀ ਨਹੀਂ, ਸਗੋਂ ਪ੍ਰਦੇਸ਼ ਦੀ ਭਾਜਪਾ ਸਰਕਾਰ ਵੀ ਗੁਨਾਹਗਾਰ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha