ਕੋਰੋਨਾ ਜਾਂਚ ਸਿਸਟਮ ਹੁਣ ਵੀ ਮਾੜਾ, ਯੋਜਨਾਬੱਧ ਤਰੀਕੇ ਨਾਲ ਪ੍ਰਬੰਧ ਕਰੋ: ਪ੍ਰਿਯੰਕਾ ਗਾਂਧੀ

04/14/2020 6:55:17 PM

ਨਵੀਂ ਦਿੱਲੀ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਪੱਤਰ ਲਿਖ ਕੇ ਕੋਰੋਨਾ ਦੀ ਟੈਸਟਿੰਗ ਵਧਾਉਣ ਦੀ ਬੇਨਤੀ ਕੀਤੀ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕਰਕੇ ਦੱਸਿਆ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ ਹੈ, "ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਨੂੰ ਪੱਤਰ ਲਿਖ ਕੇ ਟੈਸਟਿੰਗ ਵਧਾਉਣ ਦੀ ਬੇਨਤੀ ਕੀਤੀ ਸੀ। ਯੂ.ਪੀ 'ਚ ਹੋਣ ਵਾਲੀਆਂ ਮੌਤਾਂ 'ਚ 5 ਕੋਰੋਨਾ ਟੈਸਟ ਰਿਪੋਰਟ ਮੌਤ ਤੋਂ ਬਾਅਦ ਆਈਆਂ ਹਨ। ਜਾਂਚ ਦਾ ਸਿਸਟਮ ਹੁਣ ਵੀ ਬਹੁਤ ਹੀ ਮਾੜੀ ਹੈ। ਜਾਂਚ ਦੀ ਵਿਵਸਥਾ ਨੂੰ ਤੇਜ਼ ਅਤੇ ਯੋਜਨਾਬੱਧ ਬਣਾਓ। ਜ਼ਿਆਦਾ ਤੋਂ ਜ਼ਿਆਦਾ ਜਾਂਚ ਹੀ ਸਾਨੂੰ ਸਹੀ ਤਸਵੀਰ ਦੇ ਸਕਦੀ ਹੈ।"

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਹੁਣ ਤੱਕ 558 ਮਾਮਲੇ ਪਾਜ਼ੀਟਿਵ ਆਏ ਹਨ ਅਤੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 49 ਲੋਕ ਠੀਕ ਹੋ ਕੇ ਘਰ ਵਾਪਸ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਦੇਸ਼ ਭਰ 'ਚ ਕੋਰੋਨਾ ਦੇ ਦਸ ਹਜ਼ਾਰ ਤੋਂ ਜ਼ਿਆਦਾ ਇਨਫੈਕਟਡ ਮਾਮਲਿਆਂ ਦੀ ਗਿਣਤੀ ਪਹੁੰਚ ਚੁੱਕੀ ਹੈ ਜਦਕਿ 339 ਮੌਤਾਂ ਹੋ ਚੁੱਕੀਆਂ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਉੱਚਿਤ ਕਦਮ ਚੁੱਕਦਿਆਂ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਜੋ ਪਹਿਲਾਂ 14 ਅਪ੍ਰੈਲ ਤੱਕ ਲਾਇਆ ਗਿਆ ਸੀ ਅੱਜ ਉਸਦੀ ਮਿਆਦ ਵਧਾ ਕੇ 3 ਮਈ ਤੱਕ ਕਰ ਦਿੱਤਾ ਹੈ। 

Iqbalkaur

This news is Content Editor Iqbalkaur