ਪ੍ਰਿਯੰਕਾ ਦੀ ਗ੍ਰਿਫਤਾਰੀ ਉੱਤਰ ਪ੍ਰਦੇਸ਼ ਦੀ ਅਸੁਰੱਖਿਆ ਨੂੰ ਦਰਸਾਉਂਦੀ ਹੈ : ਰਾਹੁਲ

07/19/2019 5:38:27 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ 'ਚ ਪ੍ਰਿਯੰਕਾ ਗਾਂਧੀ ਨੂੰ ਰੋਕੇ ਜਾਣ 'ਤੇ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਰਾਹੁਲ ਨੇ ਟਵੀਟ ਕਰ ਕੇ ਇਸ ਨੂੰ ਸੱਤਾ ਦੀ ਗਲਤ ਵਰਤੋਂ ਦੱਸਿਆ ਅਤੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਾਨੂੰਨ ਦਾ ਰਾਜ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਸੋਨਭੱਦਰ 'ਚ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਮਿਰਜਾਪੁਰ 'ਚ ਹੀ ਰੋਕ ਦਿੱਤਾ ਗਿਆ। ਇਸ ਦੇ ਵਿਰੋਧ 'ਚ ਪ੍ਰਿਯੰਕਾ ਧਰਨੇ 'ਤੇ ਬੈਠ ਗਈ। ਕਾਂਗਰਸ ਵੀ ਪ੍ਰਿਯੰਕਾ ਨੂੰ ਰੋਕੇ ਜਾਣ 'ਤੇ ਹਮਲਾਵਰ ਹੈ। ਰਾਹੁਲ ਨੇ ਟਵਿੱਟਰ 'ਤੇ ਪ੍ਰਿਯੰਕਾ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਕਰਨਾ ਵਿਚਲਿਤ ਕਰਨ ਵਾਲਾ ਹੈ। ਉਨ੍ਹਾਂ ਨੂੰ ਮਾਰੇ ਗਏ 10 ਆਦਿਵਾਸੀਆਂ ਦੇ ਪਰਿਵਾਰ ਜਿਨ੍ਹਾਂ ਨੇ ਆਪਣੀ ਜ਼ਮੀਨ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਨੂੰ ਮਿਲਣ ਤੋਂ ਰੋਕਣਾ ਸੱਤਾ ਦੀ ਗਲਤ ਵਰਤੋਂ ਹੈ। ਇਹ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ 'ਚ ਯੂ.ਪੀ. 'ਚ ਕਿਸ ਤਰ੍ਹਾਂ ਨਾਲ ਅਸੁਰੱਖਿਆ ਦਾ ਮਾਹੌਲ ਬਣਦਾ ਜਾ ਰਿਹਾ ਹੈ।

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਇਸ ਘਟਨਾ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਜਪਾ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ 'ਅਪਰਾਧ ਪ੍ਰਦੇਸ਼' ਬਣਾ ਦਿੱਤਾ ਹੈ। ਉਨ੍ਹਾਂ ਨੇ ਇਕ ਟਵੀਟ ਕਰ ਕੇ ਪੁੱਛਿਆ,''ਕੀ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਗ੍ਰਿਫਤਾਰ ਕਰ ਕੇ, ਚੁਨਾਰ 'ਚ ਨਜ਼ਰਬੰਦ ਕਰ, ਸੋਨਭੱਦਰ ਦੇ ਆਦਿਵਾਸੀ ਪਰਿਵਾਰ ਦੇ 10 ਮੈਂਬਰਾਂ ਦੇ ਕਤਲ 'ਤੇ ਪਰਦਾ ਪਾ ਸਕੇਗੀ ਆਦਿੱਤਿਯਨਾਥ ਸਰਕਾਰ?'' ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੋਨਭੱਦਰ 'ਚ ਜ਼ਮੀਨ ਵਿਵਾਦ 'ਚ ਇਕ ਪਿੰਡ ਪ੍ਰਧਾਨ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਦੂਜੇ ਪੱਖ 'ਤੇ ਫਾਇਰਿੰਗ ਕਰ ਦਿੱਤੀ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

DIsha

This news is Content Editor DIsha