ਸਰਕਾਰ ਅੱਖਾਂ ਬੰਦ ਕਰ ਕੇ ਬੈਠੀ ਰਹੀ ਤਾਂ ਨੌਜਵਾਨ ਸਰਕਾਰ ਬਦਲ ਦੇਣਗੇ : ਪ੍ਰਿਯੰਕਾ ਗਾਂਧੀ

09/17/2020 1:57:02 PM

ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 70ਵੇਂ ਜਨਮ ਦਿਨ ਨੂੰ ਬੇਰੁਜ਼ਗਾਰੀ ਦਿਵਸ ਦੇ ਤੌਰ 'ਤੇ ਮਨ੍ਹਾ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜੇਕਰ ਹੁਣ ਵੀ ਅੱਖਾ ਬੰਦ ਕਰ ਕੇ ਬੈਠੀ ਰਹੀ ਤਾਂ ਨੌਜਵਾਨ ਸਰਕਾਰ ਬਦਲ ਦੇਣਗੇ। ਪ੍ਰਿਯੰਕਾ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਨੌਜਵਾਨ ਦੀਆਂ ਮੰਗਾਂ ਹਨ ਕਿ ਸਮੇਂ 'ਤੇ ਪ੍ਰੀਖਿਆ, ਤੈਅ ਸਮੇਂ 'ਚ ਰਿਜਲਟ, ਬਿਨਾਂ ਕੋਰਟ ਗਏ ਨਿਯੁਕਤੀ, ਨੌਕਰੀਆਂ ਵਧਣ ਅਤੇ ਠੇਕੇਦਾਰੀ ਕਾਨੂੰਨ ਰੱਦ ਹੋਵੇ। 

ਉਨ੍ਹਾਂ ਨੇ ਕਿਹਾ,''ਨੌਜਵਾਨਾਂ ਨੇ ਮਹਾ ਹੁੰਕਾਰ ਭਰੀ ਹੈ। ਹੁਣ ਵੀ ਸਰਕਾਰ ਅੱਖਾਂ ਬੰਦ ਕਰ ਕੇ ਬੈਠੀ ਰਹੀ ਅਤੇ ਆਪਣਾ ਰੁਖ ਨਹੀਂ ਬਦਲਿਆ ਤਾਂ ਨੌਜਵਾਨ ਸਰਕਾਰ ਬਦਲ ਦੇਣਗੇ।'' ਟਵੀਟ ਦੇ ਅੰਤ 'ਚ ਉਨ੍ਹਾਂ ਨੇ ਹੈਸ਼ਟੈਗ 'ਚ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਲਿਖਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਸ਼੍ਰੀ ਮੋਦੀ ਦੇ ਜਨਮ ਦਿਨ ਮੌਕੇ ਬੇਰੁਜ਼ਗਾਰੀ ਦਿਵਸ ਦੇ ਤੌਰ 'ਤੇ ਮਨ੍ਹਾ ਰਹੀ ਹੈ, ਜਦੋਂ ਕਿ ਭਾਜਪਾ ਇਸ ਮੌਕੇ ਨੂੰ ਸੇਵਾ ਹਫ਼ਤੇ ਦੇ ਤੌਰ 'ਤੇ ਮਨ੍ਹਾ ਰਹੀ ਹੈ।

DIsha

This news is Content Editor DIsha