''ਇਤਿਹਾਸਕ ਮੰਦੀ'', ਸਰਕਾਰ ਕਦੋਂ ਤੱਕ ''ਖਬਰਾਂ ਦੀ ਸੁਰਖੀਆਂ'' ਨਾਲ ਕੰਮ ਚਲਾਏਗੀ : ਪ੍ਰਿਯੰਕਾ

09/03/2019 1:00:38 PM

ਨਵੀਂ ਦਿੱਲੀ— ਅਰਥ ਵਿਵਸਥਾ 'ਚ ਸੁਸਤੀ ਅਤੇ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਸਵਾਲ ਕੀਤਾ ਕਿ ਦੇਸ਼ 'ਚ 'ਇਤਿਹਾਸਕ ਮੰਦੀ' ਹੈ ਪਰ ਸਰਕਾਰ ਕਦੋਂ ਤੱਕ 'ਖਬਰਾਂ ਦੀਆਂ ਸੁਰਖੀਆਂ' ਨਾਲ ਕੰਮ ਚਲਾਏਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਨੂੰ ਅਰਥ ਵਿਵਸਥਾ 'ਚ ਮੰਦੀ ਨੂੰ ਸਵੀਕਾਰ ਕਰਨਾ ਚਾਹੀਦਾ। ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਕਿਸੇ ਝੂਠ ਨੂੰ 100 ਵਾਰ ਕਹਿਣ ਨਾਲ ਝੂਠ ਸੱਚ ਨਹੀਂ ਜਾਂਦਾ। ਭਾਜਪਾ ਸਰਕਾਰ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਅਰਥ ਵਿਵਸਥਾ 'ਚ ਇਤਿਹਾਸਕ ਮੰਦੀ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਹੱਲ ਕਰਨ ਦੇ ਉਪਾਵਾਂ ਵੱਲ ਵਧਣਾ ਚਾਹੀਦਾ।'' ਉਨ੍ਹਾਂ ਨੇ ਸਵਾਲ ਕੀਤਾ,''ਮੰਦੀ ਦਾ ਹਾਲ ਸਾਰਿਆਂ ਦੇ ਸਾਹਮਣੇ ਹੈ। ਸਰਕਾਰ ਕਦੋਂ ਤੱਕ ਖਬਰਾਂ ਦੀ ਸੁਰਖੀਆਂ ਨਾਲ ਕੰਮ ਚਲਾਏਗੀ।''ਅਰਥ ਵਿਵਸਥਾ ਨੂੰ ਲੈ ਕੇ 31 ਅਗਸਤ ਨੂੰ ਪ੍ਰਿਯੰਕਾ ਨੇ ਕਿਹਾ ਸੀ ਕਿ ਜੀ.ਡੀ.ਪੀ. ਵਿਕਾਸ ਦਰ ਤੋਂ ਸਾਫ਼ ਹੈ ਕਿ ਚੰਗੇ ਦਿਨ ਦਾ ਭੋਂਪੂ ਵਜਾਉਣ ਵਾਲੀ ਭਾਜਪਾ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿੱਤੀ ਹੈ। ਨਾ ਜੀ.ਡੀ.ਪੀ. ਗਰੋਥ ਹੈ ਅਤੇ ਨਾ ਰੁਪਏ ਦੀ ਮਜ਼ਬੂਤੀ। ਰੋਜ਼ਗਾਰ ਗਾਇਬ ਹਨ। ਹੁਣ ਤਾਂ ਸਾਫ਼ ਕਰੋ ਕਿ ਅਰਥ ਵਿਵਸਥਾ ਨੂੰ ਨਸ਼ਟ ਕਰਨ ਦੀ ਇਹ ਕਿਸ ਦੀ ਕਰਤੂਤ ਹੈ?

DIsha

This news is Content Editor DIsha