ਹੁਣ ਪ੍ਰਾਈਵੇਟ ਸਕੂਲਾਂ ਦੇ ਨਾਂ ''ਚੋਂ ''ਪਬਲਿਕ'' ਸ਼ਬਦ ਪਵੇਗਾ ਹਟਾਉਣਾ: NEP

06/06/2019 5:00:18 PM

ਨਵੀਂ ਦਿੱਲੀ—ਨਵੀਂ ਸਿੱਖਿਆ ਨੀਤੀ 'ਤੇ ਜੇਕਰ ਸਰਕਾਰ ਨੇ ਕੇ. ਕਸਤੂਰੀਰੰਜਨ ਕਮੇਟੀ ਦੀ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਤਾਂ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਅਗਲੇ 3 ਸਾਲਾਂ 'ਚ ਆਪਣੇ ਨਾਂ 'ਚੋਂ 'ਪਬਲਿਕ' ਸ਼ਬਦ ਹਟਾਉਣਾ ਪੈ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਕੇ. ਕਸਤੂਰੀਰੰਜਨ ਕਮੇਟੀ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਦੁਆਰਾ 'ਪਬਲਿਕ' ਸ਼ਬਦ ਨਹੀਂ ਵਰਤਿਆ ਜਾਵੇਗਾ ਅਤੇ ਸਿਰਫ ਸਰਕਾਰੀ ਸਕੂਲਾਂ ਨੂੰ ਹੀ ਇਸ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ।

ਸਾਬਕਾ ਇਸਰੋ ਮੁਖੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਪਿਛਲੇ ਹਫਤੇ ਪੇਸ਼ ਕੀਤੀ ਆਪਣੀ ਰਿਪੋਰਟ 'ਚ ਦਲੀਲ ਦਿੱਤੀ ਹੈ ਕਿ ਪ੍ਰਾਈਵੇਟ ਸਕੂਲ ਕਿਸੇ ਵੀ ਸੰਚਾਰ, ਦਸਤਾਵੇਜ਼ ਜਾਂ ਸਥਿਤੀ 'ਚ ਪ੍ਰਾਈਵੇਟ ਸਕੂਲ ਆਪਣੇ ਨਾਂ 'ਚ 'ਪਬਲਿਕ' ਸ਼ਬਦ ਦੀ ਵਰਤੋਂ ਨਹੀਂ ਕਰਨਗੇ। ਇਸ ਬਦਲਾਅ ਦਾ ਅਸਰ 3 ਸਾਲ ਦੌਰਾਨ ਸਾਰੇ ਪ੍ਰਾਈਵੇਟ ਸਕੂਲਾਂ 'ਚ ਦੇਖਣ ਨੂੰ ਮਿਲੇਗਾ। ਪਬਲਿਕ (ਸਰਕਾਰੀ) ਸਕੂਲ ਸਿਰਫ ਉਹ ਹੋਣਗੇ, ਜਿਨ੍ਹਾਂ ਨੂੰ ਜਨਤਕ ਰੂਪ ਨਾਲ ਫੰਡ ਪ੍ਰਾਪਤ ਹੁੰਦਾ ਹੈ ਮਤਲਬ ਕਿ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ।

ਦੇਸ਼ ਭਰ 'ਚ ਉਨ੍ਹਾਂ ਹਜ਼ਾਰਾਂ ਪ੍ਰਾਈਵੇਟ ਸਕੂਲਾਂ 'ਤੇ ਭਾਰੀ ਅਸਰ ਹੋ ਸਕਦਾ ਹੈ, ਜਿਨ੍ਹਾਂ ਦੇ ਨਾਂ 'ਚ 'ਪਬਲਿਕ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਦੱਸ ਦੇਈਏ ਕਿ ਦਿੱਲੀ ਦੇ ਮੁੱਖ ਪ੍ਰਾਈਵੇਟ ਸਕੂਲਾਂ 'ਚ ਜੋ ਆਪਣੇ ਨਾਂ 'ਚ 'ਪਬਲਿਕ' ਸ਼ਬਦ ਦੀ ਵਰਤੋਂ ਕਰਦੇ ਹਨ, ਉਹ ਹਨ ਦਿੱਲੀ ਪਬਲਿਕ ਸਕੂਲ, ਦ ਫ੍ਰੈਂਕ ਐਂਥਨੀ ਪਬਲਿਕ ਸਕੂਲ ਅਤੇ ਬਾਲ ਭਾਰਤੀ ਪਬਲਿਕ ਸਕੂਲ ਆਦਿ। 
ਕਮੇਟੀ ਨੇ ਮੰਨਿਆ ਹੈ ਕਿ ਇਨਕਮ ਟੈਕਸ ਐਕਟ ਦੇ ਤਹਿਤ ਨਿਰਧਾਰਿਤ ਸ਼ਰਤਾ ਤੋਂ ਇਲਾਵਾ ਸੂਬਾ ਸਰਕਾਰਾਂ ਮੁਨਾਫਾਖੋਰੀ ਨੂੰ ਨਿਰਾਸ਼ ਕਰਨ ਲਈ ਸਕੂਲਾਂ ਲਈ ਹੋਰ ਐਡੀਸ਼ਨਲ ਲੇਖਾ ਅਤੇ ਰਿਪੋਰਟਿੰਗ ਮਿਆਰਾਂ ਨੂੰ ਨਿਰਧਾਰਿਤ ਕਰ ਸਕਦੀ ਹੈ।

ਦਿੱਲੀ ਪਬਲਿਕ ਸਕੂਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਵੀ. ਕੇ ਸ਼ੁੰਗਲੂ ਨੇ ਇਸ ਬਾਰੇ 'ਚ ਕਿਹਾ, ''ਕਸਤੂਰੀਰੰਜਨ ਕਮੇਟੀ ਦੀ ਸ਼ਿਫਾਰਿਸ਼ਾਂ ਹੁਣ ਇੱਕ ਮਸੌਦਾ ਰਿਪੋਰਟ ਦਾ ਹਿੱਸਾ ਹੈ, ਜਿਸ 'ਤੇ ਸੁਝਾਅ ਲਈ ਸੱਦਾ ਦਿੱਤਾ ਗਿਆ ਹੈ। ਅਸੀਂ ਸਾਰੇ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕਰਾਂਗੇ। ਡੀ. ਪੀ. ਐੱਸ. ਇੱਕਲੀ ਅਜਿਹੀ ਸੰਸਥਾ ਨਹੀਂ ਹੈ, ਜਿਸ ਦੇ ਨਾਂ 'ਚ 'ਪਬਲਿਕ' ਸ਼ਬਦ ਲੱਗਾ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕੋਲ ਅਜਿਹੇ 200 ਸਕੂਲ ਹਨ।

ਦਿੱਲੀ ਦੇ ਮਦਰ ਡਿਜ਼ਾਈਨ ਪਬਲਿਕ ਸਕੂਲ ਦੇ ਪ੍ਰਸ਼ਾਸਕ ਮਨਾਨ ਬੁੱਧਰਾਜਾ ਨੇ ਕਿਹਾ ਹੈ ਕਿ ਇਸ ਕਦਮ ਤੋਂ ਨਾ ਸਿਰਫ ਲੋਕਾਂ ਨੂੰ ਬਲਕਿ ਸਕੂਲਾਂ ਨੂੰ ਵੀ ਫਾਇਦਾ ਹੋਵੇਗਾ। ਬੁਧਰਾਜਾ ਨੇ ਕਿਹਾ ਕਿ 'ਪਬਲਿਕ' ਸ਼ਬਦ ਸਕੂਲਾਂ ਦੇ ਨਾਂ ਤੋਂ ਹਟ ਜਾਣ ਨਾਲ ਮਾਤਾ-ਪਿਤਾ ਨੂੰ ਸਕੂਲਾਂ ਨੂੰ ਚੁਣਨ ਦੀ ਸਹੂਲਤ ਮਿਲੇਗੀ। ਇਸ ਤੋਂ ਸਕੂਲਾਂ ਨੂੰ ਵੀ ਮਦਦ ਮਿਲੇਗੀ, ਕਿਉਂਕਿ ਲੋਕ ਜ਼ਿਆਦਾ ਜਾਗਰੂਕ ਹੋਣਗੇ ਅਤੇ ਵੱਖ-ਵੱਖ ਸਕੂਲਾਂ ਦੇ ਕੰਮਕਾਜ ਨੂੰ ਬਿਹਤਰ ਢੰਗ ਨਾਲ ਜਾਣ ਸਕਣਗੇ।

Iqbalkaur

This news is Content Editor Iqbalkaur