ਨਿੱਜੀ ਸਕੂਲਾਂ ''ਚ ਪੜ੍ਹਾਇਆ ਜਾਵੇ ਗੀਤਾ ਦਾ ਪਾਠ :  ਗਿਰੀਰਾਜ ਸਿੰਘ

01/02/2020 1:57:08 PM

ਬੈਗੂਸਰਾਏ— ਆਪਣੇ ਬਿਆਨਾਂ ਨੂੰ ਲੈ ਕੇ ਚਰਚਿਤ ਕੇਂਦਰੀ ਮੰਤਰੀ ਅਤੇ ਬਿਹਾਰ ਦੇ ਬੇਗੂਸਰਾਏ ਤੋਂ ਭਾਜਪਾ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਮੋਦੀ ਸਰਕਾਰ 'ਚ ਕੈਬਨਿਟ ਮੰਤਰੀ ਗਿਰੀਰਾਜ ਸਿੰਘ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮਿਸ਼ਨਰੀ ਸਕੂਲਾਂ ਤੋਂ ਪੜ੍ਹਨ ਕੇ ਵਿਦੇਸ਼ ਜਾਣ ਵਾਲੇ ਜ਼ਿਆਦਾਤਰ ਭਾਰਤੀ ਬੀਫ ਖਾਣਾ ਸ਼ੁਰੂ ਕਰ ਦਿੰਦੇ ਹਨ। ਗਿਰੀਰਾਜ ਨੇ ਕਿਹਾ ਕਿ ਵਿਦਿਆਰਥੀਆਂ 'ਚ ਸੰਸਕਾਰ ਪਾਉਣ ਲਈ ਨਿੱਜੀ ਸਕੂਲਾਂ 'ਚ ਗੀਤਾ ਦੇ ਸ਼ਲੋਕਾਂ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। 

ਵਿਦੇਸ਼ ਜਾ ਕੇ ਭਾਰਤੀ ਖਾਂਦੇ ਹਨ ਗਊ ਮਾਸ
ਗਿਰੀਰਾਜ ਸਿੰਘ ਨੇ ਕਿਹਾ,''ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਨੂੰ ਗੀਤਾ ਦਾ ਸ਼ਲੋਕ ਸਿਖਾਇਆ ਜਾਵੇ ਅਤੇ ਸਕੂਲ 'ਚ ਮੰਦਰ ਬਣਾਇਆ ਜਾਵੇ, ਕਿਉਂਕਿ ਮਿਸ਼ਨਰੀ ਸਕੂਲਾਂ 'ਚ ਬੱਚੇ ਪੜ੍ਹ-ਲਿਖ ਕੇ ਡੀ.ਐੱਮ. ਐੱਸ.ਪੀ. ਅਤੇ ਇੰਜੀਨੀਅਰ ਤਾਂ ਬਣ ਜਾਂਦੇ ਹਨ ਪਰ ਉਹੀ ਬੱਚੇ ਜਦੋਂ ਵਿਦੇਸ਼ ਜਾਂਦੇ ਹਨ ਤਾਂ ਜ਼ਿਆਦਾਤਰ ਗਊ ਮਾਸ ਖਾਂਦੇ ਹਨ। ਉਨ੍ਹਾਂ ਨੂੰ ਉਹ ਸੰਸਕਾਰ ਹੀ ਨਹੀਂ ਮਿਲ ਪਾਉਂਦੇ ਹਨ। ਲਿਹਾਜਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਸਕੂਲਾਂ 'ਚ ਗੀਤਾ ਦਾ ਸ਼ਲੋਕ ਅਤੇ ਹਨੂੰਮਾਨ ਚਾਲੀਸਾ ਪੜ੍ਹਾਈ ਜਾਵੇ।''

ਪ੍ਰਾਈਵੇਟ ਸਕੂਲਾਂ ਤੋਂ ਹੋਵੇ ਸ਼ੁਰੂਆਤ
ਗਿਰੀਰਾਜ ਨੇ ਭਾਗਵਤ ਕਥਾ ਦੇ ਉਦਘਾਟਨ ਸਮਾਰੋਹ 'ਚ ਹਿੱਸਾ ਲੈਂਦੇ ਹੋਏ ਕਿਹਾ,''ਸਰਕਾਰੀ ਸਕੂਲਾਂ 'ਚ ਜੇਕਰ ਮੈਂ ਗੀਤਾ ਦਾ ਸ਼ਲੋਕ ਅਤੇ ਹਨੂੰਮਾਨ ਚਾਲੀਸਾ ਪੜ੍ਹਾਉਣ ਦੀ ਗੱਲ ਕਰਨਗੇ ਤਾਂ ਲੋਕ ਕਹਿਣਗੇ ਕਿ ਭਗਵਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਪ੍ਰਾਈਵੇਟ ਸਕੂਲਾਂ ਤੋਂ ਹੋਣੀ ਚਾਹੀਦੀ ਹੈ।''

DIsha

This news is Content Editor DIsha