ਭਾਰਤ ਨੇ ''ਪ੍ਰਿਥਵੀ-2'' ਮਿਜ਼ਾਈਲ ਦਾ ਕੀਤਾ ਸਫਲ ਪ੍ਰਯੋਗਿਕ ਪ੍ਰੀਖਣ

11/26/2015 2:37:55 PM


ਓਡਿਸ਼ਾ- ਭਾਰਤ ਨੇ ਦੇਸ਼ ਵਿਚ ਬਣੀ ਪਰਮਾਣੂ ਹਥਿਆਰ ਲੈ ਜਾਣ ''ਚ ਸਮਰੱਥ ''ਪ੍ਰਿਥਵੀ-2'' ਮਿਜ਼ਾਈਲ ਦਾ ਪ੍ਰਯੋਗ ਪ੍ਰੀਖਣ ਅਧੀਨ ਸਫਲ ਪ੍ਰਯੋਗਿਕ ਪ੍ਰੀਖਣ ਕੀਤਾ ਹੈ, ਜੋ ਕਿ 350 ਕਿਲੋਮੀਟਰ ਦੀ ਦੂਰੀ ਤਕ ਮਾਰ ਕਰ ਸਕਦੀ ਹੈ।
ਮਿਜ਼ਾਈਲ ਦਾ ਪ੍ਰੀਖਣ ਚਾਂਦੀਪੁਰ ਸਥਿਤ ਪ੍ਰੀਖਣ ਰੇਂਜ ਦੇ ਲਾਂਚ ਕੰਪਲੈਕਸ-3 ਤੋਂ ਇਕ ਮੋਬਾਈਲ ਲਾਂਚਰ ਜ਼ਰੀਏ ਕੀਤਾ ਗਿਆ। ਇਕ ਰੱਖਿਆ ਸੂਤਰ ਨੇ ਦੱਸਿਆ ਕਿ ਮਿਜ਼ਾਈਲ ਦਾ ਪ੍ਰੀਖਣ ਬਿਊਰਾ ਸਕਾਰਾਤਮਕ ਨਤੀਜਾ ਦਰਸਾਉਂਦਾ ਹੈ।

Tanu

This news is News Editor Tanu