ਕਰਨਾਟਕ ਦੇ ਊਰਜਾ ਮੰਤਰੀ ਦੇ 39 ਠਿਕਾਣਿਆਂ 'ਤੇ ਛਾਪੇ, 5 ਕਰੋੜ ਰੁਪਏ ਨਕਦ ਬਰਾਮਦ

08/02/2017 12:15:52 PM

ਬੈਂਗਲੁਰੂ—ਇਨਕਮ ਟੈਕਸ ਵਿਭਾਗ ਨੇ ਕਰ ਚੋਰੀ ਇਕ ਮਾਮਲੇ ਨਾਲ ਜੁੜੀ ਆਪਣੀ ਜਾਂਚ ਦੇ ਸਿਲਸਿਲੇ 'ਚ ਅੱਜ ਕਰਨਾਟਕ ਦੇ ਊਰਜਾ ਮੰਤਰੀ ਡੀ.ਕੇ. ਸ਼ਿਵਕੁਮਾਰ ਦੇ ਕਰਨਾਟਕ ਅਤੇ ਦਿੱਲੀ ਸਥਿਤ ਕਈ ਠਿਕਾਣਿਆਂ ਦੀ ਤਲਾਸ਼ ਲਈ, ਜਿਨ੍ਹਾਂ ਦੀ ਮੇਜਬਾਨੀ 'ਚ ਇੱਥੋਂ ਤੋਂ ਨੇੜੇ ਇਕ ਰਿਜ਼ੋਰਟ 'ਚ ਗੁਜਰਾਤ ਦੇ 44 ਕਾਂਗਰਸ ਵਿਧਾਇਕ ਰੁਕੇ ਹੋਏ ਹਨ। ਅੱਜ ਸਵੇਰੇ ਕੀਤੀ ਗਈ ਛਾਪੇਮਾਰੀ ਤੋਂ ਜਾਣੂੰ ਇਕ ਅਧਿਕਾਰੀਆਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਇਕ ਟੀਮ ਮੰਤਰੀ ਤੋਂ ਪੁੱਛਗਿਛ ਦੇ ਲਈ ਨੇੜੇ ਇਗਲਟਨ ਰਿਜ਼ੋਰਟ ਪਹੁੰਚੀ।
ਕਾਂਗਰਸ ਨੇਤਾ ਰਾਤ ਨੂੰ ਰਿਜ਼ੋਰਟ 'ਚ ਹੀ ਰੁਕੇ ਹੋਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰਿਜ਼ੋਰਟ 'ਚ ਛਾਪੇਮਾਰੀ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਅਰਧ ਸੈਨਿਕ ਬਲਾਂ ਦੀ ਮਦਦ ਨਾਲ ਇਨਕਮ ਟੈਕਸ ਵਿਭਾਗ ਦੇ ਕਰੀਬ 120 ਅਧਿਕਾਰੀਆਂ ਦਾ ਦਲ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 39 ਠਿਕਾਣਿਆਂ 'ਤੇ ਛਾਪੇ ਮਾਰ ਰਿਹਾ ਹੈ। ਵਿਭਾਗ ਅੱਠ ਅਗਸਤ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ 'ਚ ਧਨ ਬਲ ਦੀ ਕਥਿਤ ਵਰਤੋ ਅਥੇ ਵੱਡੇ ਪੈਮਾਨੇ 'ਤੇ ਗੈਰ-ਕਾਨੂੰਨੀ ਧਨ ਦੀ ਲੈਣ-ਦੇਣ ਦੇ ਦੋਸ਼ਾਂ ਦੀ ਜਾਂਚ ਵੀ ਕਰ ਰਿਹਾ ਹੈ। ਇਨਕਮ ਟੈਕਸ ਵਿਭਾਗ ਨੇ ਦੱਸਿਆ ਕਿ ਦਿੱਲੀ ਵਾਲੇ ਘਰ ਤੋਂ 5 ਕਰੋੜ ਰੁਪਏ ਨਕਦ ਬਰਾਮਦ ਹੋਏ ਹਨ।
 

ਸ਼ਿਵਕੁਮਾਰ ਰਾਜ ਸਭਾ ਚੋਣਾਂ ਤੱਕ ਬੈਂਗਲੁਰੂ ਦੇ ਰਿਜ਼ੋਰਟ 'ਚ ਲਾਏ ਗਏ ਗੁਜਰਾਤ ਦੇ ਆਪਣੇ ਪਾਰਟੀ ਵਿਧਾਇਕਾਂ ਦੀ ਮੇਜ਼ਬਾਨੀ ਕਰ ਰਹੇ ਹਨ। ਕਾਂਗਰਸ ਦੀ ਗੁਜਰਾਤ ਇਕਾਈ ਦੇ ਛੇ ਵਿਧਾਇਕਾਂ ਦੇ ਪਾਰਟੀ ਛੱਡਣ ਦੇ ਬਾਅਦ ਹੋਰ ਪਾਰਟੀ ਵਿਧਾਇਕਾਂ ਨੂੰ ਇੱਥੇ ਲਿਆਇਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਗੁਜਰਾਤ ਦੇ 57 'ਚੋਂ ਛੇ ਕਾਂਗਰਸ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ, ਜਿੱਥੇ ਤੋਂ ਸੀਨੀਅਰ ਪਾਰਟੀ ਨੇਤਾ ਅਹਿਮਦ ਪਟੇਲ ਚੋਣਾਂ ਲੜ ਰਹੇ ਹਨ। ਇਨ੍ਹਾਂ ਚੋਂ ਤਿੰਨ ਸ਼ੁੱਕਰਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਪਾਰਟੀ ਨੂੰ ਸ਼ੱਕ ਹੈ ਕਿ ਜ਼ਿਆਦਾ ਵਿਧਾਇਕਾਂ ਦੇ ਦਲ ਬਦਲਣ ਨਾਲ ਪਟੇਲ ਦੀ ਜਿੱਤ ਦੀਆਂ ਸੰਭਾਵਨਾਵਾਂ 'ਤੇ ਅਸਰ ਪਵੇਗਾ।