SCO ਸੰਮੇਲਨ 'ਚ ਹਿੱਸਾ ਲੈਣ ਬਿਸ਼ਕੇਕ ਪਹੁੰਚੇ PM ਮੋਦੀ

06/13/2019 6:47:54 PM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗੀ ਸੰਗਠਨ ਐਸ. ਸੀ. ਓ. ਦੇ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਕਿਗਿਰਸਤਾਨ ਦੇ ਬਿਸ਼ਕੇਕ 'ਚ ਵੀਰਵਾਰ ਪਹੁੰਚੇ। ਇਸ ਦੌਰਾਨ ਬਿਸ਼ਕੇਕ 'ਚ 13-14 ਜੂਨ ਨੂੰ ਸ਼ੰਘਾਂਈ ਸਹਿਯੋਗੀ ਸੰਗਠਨ ਐਸ. ਸੀ. ਓ. ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ। ਕਿਰਗਿਸਤਾਨ ਦੇ ਬਿਸ਼ਕੇਕ 'ਚ ਅੱਜ 2 ਦਿਵਸ ਸ਼ੰਘਾਈ ਸਹਿਯੋਗ ਸੰਗਠਨ ਐਸ. ਸੀ. ਓ. ਸੰਮੇਲਨ ਆਯੋਜਿਤ ਹੋਇਆ ਹੈ। ਇਸ ਮੌਕੇ ਬੈਠਕ 'ਚ ਪ੍ਰਧਾਨ ਮੰਤਰੀ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋ ਪੱਖੀ ਗੱਲਬਾਤ ਕੀਤੀ। ਇਸ ਮੌਕੇ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਨਾਲ ਵੀ ਦੋ ਪੱਖੀ ਮੁਲਾਕਾਤ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਲੈ ਕੇ ਵੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਪਹਿਲਾਂ ਅੱਤਵਾਦ ਰੋਕਣਾ ਹੋਵੇਗਾ। ਮੌਜੂਦਾ ਹਾਲਾਤ 'ਚ ਗੱਲਬਾਤ ਸੰਭਵ ਨਹੀਂ ਹੈ। ਮੋਦੀ ਨੇ ਕਿਹਾ ਕਿ ਅਸੀਂ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨ ਨੇ ਸਕਾਰਾਤਮਕ ਜਵਾਬ ਨਹੀਂ ਦਿੱਤਾ। ਮੋਦੀ ਨੇ ਜਿਨਪਿੰਗ ਨੂੰ ਭਾਰਤ ਦਾ ਸੱਦਾ ਦਿੱਤਾ।