ਭ੍ਰਿਸ਼ਟਾਚਾਰ ਤੇ ਬੁਰਾਈਆਂ ਨਾਲ ਲੜਨ ਵਾਲਾ ਹਰ ਵਿਅਕਤੀ ਚੌਕੀਦਾਰ : ਮੋਦੀ

03/16/2019 10:32:12 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ, ਗੰਦਗੀ ਅਤੇ ਸਮਾਜਿਕ ਬੁਰਾਈਆਂ ਨਾਲ ਲੜਨ ਵਾਲਾ ਹਰ ਵਿਅਕਤੀ ਚੌਕੀਦਾਰ ਹੈ। ਸ਼੍ਰੀ ਮੋਦੀ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ,''ਤੁਹਾਡਾ ਚੌਕੀਦਾਰ ਦ੍ਰਿੜਤਾ ਨਾਲ ਖੜ੍ਹਾ ਹੈ ਅਤੇ ਦੇਸ਼ ਦੀ ਸੇਵਾ ਕਰ ਰਿਹਾ ਹੈ ਪਰ ਮੈਂ ਇਕੱਲਾ ਨਹੀਂ ਹਾਂ। ਹਰ ਵਿਅਕਤੀ ਜੋ ਭ੍ਰਿਸ਼ਟਾਚਾਰ, ਗੰਦਗੀ ਅਤੇ ਸਮਾਜਿਕ ਬੁਰਾਈਆਂ ਨਾਲ ਲੜ ਰਿਹਾ ਹੈ, ਚੌਕੀਦਾਰ ਹੈ। ਭਾਰਤ ਦੀ ਤਰੱਕੀ ਲਈ ਮਿਹਨਤ ਕਰਨ ਵਾਲਾ ਹਰ ਵਿਅਕਤੀ ਚੌਕੀਦਾਰ ਹੈ। ਅੱਜ ਹਰ ਭਾਰਤੀ ਕਹਿ ਰਿਹਾ ਹੈ- ਮੈਂ ਵੀ ਚੌਕੀਦਾਰ।'' ਉਨ੍ਹਾਂ ਨੇ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਤਿੰਨ ਮਿੰਟ ਤੋਂ ਵਧ ਸਮੇਂ ਦਾ ਵੀਡੀਓ ਵੀ ਪੋਸਟ ਕੀਤਾ ਹੈ। ਮੋਦੀ ਹਮੇਸ਼ਾ ਖੁਦ ਨੂੰ ਅਜਿਹਾ ਚੌਕੀਦਾਰ ਦੱਸਦੇ ਆਏ ਹਨ, ਜੋ ਭ੍ਰਿਸ਼ਟਾਚਾਰ ਨੂੰ ਮਨਜ਼ੂਰੀ ਨਹੀਂ ਦੇਵੇਗਾ ਅਤੇ ਨਾ ਹੀ ਖੁਦ ਭ੍ਰਿਸ਼ਟਾਚਾਰ ਕਰੇਗਾ। 
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਲੜਾਕੂ ਜਹਾਜ਼ ਸਮਝੌਤੇ 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਮੋਦੀ 'ਤੇ ਵਾਰ-ਵਾਰ ਨਿਸ਼ਾਨਾ ਸਾਧਦੇ ਰਹੇ ਹਨ, ਚੌਕੀਦਾਰ ਚੋਰ ਹੈ।

DIsha

This news is Content Editor DIsha