PM ਮੋਦੀ ਨੇ ਤਿਰੂਪਤੀ ਮੰਦਰ ''ਚ ਕੀਤੇ ਦਰਸ਼ਨ, ਭਾਰਤੀਆਂ ਦੀ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾ

11/27/2023 10:55:11 AM

ਤਿਰੂਪਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੂਮਲਾ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਪ੍ਰਸਿੱਧ ਮੰਦਰ 'ਚ ਸੋਮਵਾਰ ਨੂੰ ਦਰਸ਼ਨ ਕੀਤੇ ਅਤੇ ਸਾਰੇ ਭਾਰਤੀਆਂ ਦੀ ਚੰਗੀ ਸਿਹਤ, ਕਲਿਆਣਾ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਸਵੇਰੇ ਕਰੀਬ 8 ਵਜੇ ਮੰਦਰ ਪਹੁੰਚੇ। 

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਕਿ ਤਿਰੂਮਲਾ ਵਿਚ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ 140 ਕਰੋੜ ਭਾਰਤੀਆਂ ਦੀ ਚੰਗੀ ਸਿਹਤ, ਕਲਿਆਣ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ। ਮੰਦਰ ਦੇ ਪੁਜਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਸ਼ੀਰਵਾਦ ਦਿੰਦੇ ਹੋਏ ਵੈਦਿਕ ਮੰਤਰ ਉੱਚਾਰਨ ਕੀਤਾ। ਪ੍ਰਧਾਨ ਮੰਤਰੀ ਐਤਵਾਰ ਰਾਤ ਤਿਰੂਮਲਾ ਪਹੁੰਚੇ ਸਨ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਸ. ਅਬਦੁੱਲ ਨਜ਼ੀਰ ਅਤੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਮੰਦਰ ਵਿਚ ਦਰਸ਼ਨ ਕਰਨ ਮਗਰੋਂ ਪ੍ਰਧਾਨ ਮੰਤਰੀ ਤੇਲੰਗਾਨਾ ਲਈ ਰਵਾਨਾ ਹੋਣਗੇ।

Tanu

This news is Content Editor Tanu