PM ਮੋਦੀ ਨੇ 68 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

02/03/2024 3:58:52 PM

ਸੰਬਲਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 68 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਸੰਬਲਪੁਰ ਸਥਿਤ ਭਾਰਤੀ ਪ੍ਰਬੰਧਨ ਸੰਸਥਾ (ਆਈ.ਆਈ.ਐੱਮ.) 'ਚ 400 ਕਰੋੜ ਰੁਪਏ ਦੇ ਸਥਾਈ ਕੰਪਲੈਕਸ ਦੇ ਉਦਘਾਟਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਊਰਜਾ, ਸੜਕ ਅਤੇ ਰੇਲਵੇ ਵਰਗੇ ਵੱਖ-ਵੱਖ ਖੇਤਰਾਂ ਦੀਆਂ ਕਈ ਬੁਨਿਆਦੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਸਾਲ 2021 'ਚ ਆਈ.ਆਈ.ਐੱਮ. ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਸੀ।

ਇਹ ਵੀ ਪੜ੍ਹੋ : ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ITI ਦਾ ਵਿਦਿਆਰਥੀ ਬਣਿਆ ਤਸਕਰ, ਪਹੁੰਚਿਆ ਜੇਲ੍ਹ

ਪ੍ਰਧਾਨ ਮੰਤਰੀ ਨੇ ਪੁਰੀ-ਸੋਨੇਪੁਰ-ਪੁਰੀ ਹਫ਼ਤਾਵਾਰ ਐਕਸਪ੍ਰੈੱਸ ਨੂੰ ਹਰੀ ਝੰਡੀ ਵੀ ਦਿਖਾਈ, ਜੋ ਖੇਤਰ 'ਚ ਟਰੇਨਾਂ ਦੀ ਆਵਾਜਾਈ ਬਿਹਤਰ ਬਣਾਏਗੀ। ਇਸ ਤੋਂ ਇਲਾਵਾ ਮੋਦੀ ਨੇ ਝਾਰਸੁਗੁਡਾ ਪ੍ਰਧਾਨ ਡਾਕਘਰ ਵਿਰਾਸਤ ਭਵਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜਗਦੀਸ਼ਪੁਰ-ਹਲਦੀਆ ਅਤੇ ਬੋਕਾਰੋ-ਧਾਮਰਾ ਪਾਈਪਲਾਈਨ ਪ੍ਰਾਜੈਕਟ (ਜੇ.ਐੱਚ.ਬੀ.ਡੀ.ਪੀ.ਐੱਲ.) ਦੇ 412 ਕਿਲੋਮੀਟਰ ਲੰਬੇ ਧਾਮਰਾ-ਅੰਗੁਲ ਪਾਈਪਲਾਈਨ ਬਲਾਕ ਦਾ ਵੀ ਉਦਘਾਟਨ ਕੀਤਾ। 'ਪ੍ਰਧਾਨ ਮੰਤਰੀ ਊਰਜਾ ਗੰਗਾ' ਦੇ ਅਧੀਨ ਲਗਭਗ 2,450 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇਹ ਪ੍ਰਾਜੈਕਟ ਓਡੀਸ਼ਾ ਨੂੰ ਰਾਸ਼ਟਰੀ ਗੈਸ ਗਰਿੱਡ ਨਾਲ ਜੋੜੇਗੀ। ਇਸ ਸਮਾਰੋਹ 'ਚ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਰਾਜਪਾਲ ਰਘੁਬਰ ਦਾਸ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੀ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha