ਉਤਰਾਖੰਡ ''ਚ ਵਿਦਿਆਰਥੀਆਂ ਨੂੰ ਮਿਲੇਗਾ ਪ੍ਰਧਾਨਮੰਤਰੀ ਬੀਮਾ ਯੋਜਨਾ ਦਾ ਫਾਇਦਾ

08/19/2017 9:27:35 PM

ਨੈਨੀਤਾਲ— ਉਤਰਾਖੰਡ ਦੇ ਕਾਲਜਾਂ 'ਚ ਉਚੇਰੀ ਵਿਦਿਆ ਹਾਸਲ ਕਰ ਰਹੇ ਸੂਬੇ ਦੇ ਕਰੀਬ ਢਾਈ ਲੱਖ ਵਿਦਿਆਰਥੀਆਂ ਨੂੰ ਹੁਣ ਪ੍ਰਧਾਨ ਮੰਤਰੀ ਬੀਮਾ ਯੋਜਨਾ ਦਾ ਲਾਭ ਮਿਲੇਗਾ। ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਹਲਦਵਾਨੀ 'ਚ ਇਸ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਸੂਬੇ ਦੇ ਵੱਡੇ ਕਾਲਜਾਂ 'ਚ ਸ਼ੁਮਾਰ ਮੋਤੀਰਾਮ ਬਾਬੂਰਾਮ ਸਰਕਾਰੀ ਪੋਸਟ ਗਰੈਜੁਏਟ ਕਾਲਜ 'ਚ ਬਹਾਦਰੀ ਦੀ ਦੀਵਾਰ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥੀਆਂ ਲਈ ਪ੍ਰਧਾਨਮੰਤਰੀ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਸਰਕਾਰ, ਅਰਧ ਸਰਕਾਰੀ ਅਤੇ ਨਿਜੀ ਕਾਲਜਾਂ 'ਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮਿਲੇਗਾ। ਇਹ ਬੀਮਾ ਯੋਜਨਾ ਵਿਦਿਆਰਥੀਆਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਹੈ। ਸਰਕਾਰੀ ਕਾਲਜਾਂ 'ਚ ਪੜ੍ਹਨ ਵਾਲੇ ਇਕ ਲੱਖ 10 ਹਜ਼ਾਰ, ਅਰਧ ਸਰਕਾਰੀ ਕਾਲਜਾਂ ਦੇ 47 ਹਜ਼ਾਰ ਅਤੇ ਨਿਜੀ ਕਾਲਜਾਂ ਦੇ ਇਕ ਲੱਖ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲੇਗਾ। ਇਸ ਯੋਜਨਾ ਦੇ ਤਹਿਤ ਸਾਰੇ ਵਿਦਿਆਰਥੀਆਂ ਦਾ ਜ਼ੀਰੋ ਬੈਲੇਂਸ ਨਾਲ ਖਾਤਾ ਖੋਲ੍ਹਿਆ ਜਾਵੇਗਾ।
ਉਨ੍ਹਾਂ ਨੇ ਐਲਾਨ ਕੀਤਾ ਕਿ ਸੂਬੇ 'ਚ ਪੜਾਈ ਕਰਨ ਵਾਲੇ ਖੇਤਰਾਂ ਨੂੰ 10 ਲੱਖ ਅਤੇ ਸੂਬੇ ਦੇ ਬਾਹਰ ਪੜਾਈ ਕਰਨ ਵਾਲਿਆਂ ਨੂੰ 20 ਲੱਖ ਤਕ ਦਾ ਸਿੱਖਿਆ ਕਰਜ਼ਾ ਵੀ ਉਪਲੱਬਧ ਕਰਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹਰ ਕਾਲਜ ਦੇ ਵਿਦਿਆਰਥੀ ਨੂੰ ਇਸ ਦਾ ਫਾਇਦਾ ਮਿਲੇਗਾ। ਉਹ ਹਲਦਵਾਨੀ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾ ਜੰਮੂ ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ  ਕਮਲੇਸ਼ ਪਾਂਡੇ ਦੇ ਘਰ ਆਏ। ਉਨ੍ਹਾਂ ਨੇ ਸ਼ਹੀਦ ਮੇਜ਼ਰ ਦੀ ਮਾਤਾ ਅਤੇ ਪਿਤਾ ਨਾਲ ਮਿਲ ਕੇ ਸੰਵੇਦਨਾ ਵਿਅਕਤੀ ਕੀਤੀ।