ਕਿਸੇ ਦਾ ਸ਼ੌਕ ਪੂਰਾ ਕਰਾਉਣ ਲਈ ਨਹੀਂ ਬਣਾਇਆ ਜਾ ਸਕਦੈ ਪ੍ਰਧਾਨ ਮੰਤਰੀ : ਸ਼ਾਹ

03/25/2019 2:15:28 AM

ਆਗਰਾ, (ਯੂ. ਐੱਨ. ਆਈ.)- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਆਗਰਾ ਵਿਚ ਪਾਰਟੀ ਦੀ 'ਵਿਜੇ ਸੰਕਲਪ ਸਭਾ' ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਸ਼ਾਹ ਨੇ ਕਿਹਾ ਕਿ ਕਿਸੇ ਨੂੰ ਜਨਤਾ ਸਿਰਫ ਇਸ ਲਈ ਵੋਟ ਨਹੀਂ ਦੇ ਸਕਦੀ ਕਿ ਉਸ ਦੀ ਪ੍ਰਧਾਨ ਮੰਤਰੀ ਬਣਨ ਦੀ ਉਮਰ ਨਿਕਲਦੀ ਜਾ ਰਹੀ ਹੈ ਜਾਂ ਉਸ ਨੂੰ ਪ੍ਰਧਾਨ ਮੰਤਰੀ ਬਣਨ ਦਾ ਸ਼ੌਕ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਸ਼ੌਕ ਪੂਰਾ ਕਰਾਉਣ ਲਈ ਪ੍ਰਧਾਨ ਮੰਤਰੀ ਨਹੀਂ ਬਣਾਇਆ ਜਾ ਸਕਦਾ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ 5 ਸਾਲ ਦੇ ਸ਼ਾਸਨ ਵਿਚ ਉਸ 'ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ ਜਦਕਿ ਦੂਸਰੇ ਪਾਸੇ ਮਹਾ ਗਠਜੋੜ ਹੈ, ਜੋ ਜਾਤੀ ਤੇ ਧਰਮ ਵਾਲੀ ਸਰਕਾਰ ਚਾਹੁੰਦੇ ਹਨ। 
ਸ਼ਾਹ ਨੇ ਕਿਹਾ ਕਿ ਮਾਇਆਵਤੀ, ਸ਼ਰਦ ਪਵਾਰ, ਅਖਿਲੇਸ਼ ਯਾਦਵ, ਮਮਤਾ ਬੈਨਰਜੀ, ਸਟਾਲਿਨ ਅਤੇ ਚੰਦਰਬਾਬੂ ਨਾਇਡੂ ਕਹਿੰਦੇ ਹਨ ਕਿ ਮੋਦੀ ਨੂੰ ਹਟਾਉਣਾ ਹੈ ਪਰ ਖੁਦ ਚੋਣ ਨਹੀਂ ਲੜ ਰਹੇ ਹਨ। ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਇਕ ਅਜਿਹੇ ਨੇਤਾ ਹਨ, ਜੋ ਘੁੰਮਣ ਲਈ 6-6 ਮਹੀਨੇ ਗਾਇਬ ਰਹਿੰਦੇ ਹਨ ਅਤੇ ਉਨ੍ਹਾਂ ਦੀ ਮਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਬੇਟਾ ਕਿਥੇ ਗਿਆ ਹੈ।

KamalJeet Singh

This news is Content Editor KamalJeet Singh