3 ਦਿਨਾਂ ਯਾਤਰਾ ''ਤੇ ਰਾਂਚੀ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ

09/28/2019 9:30:26 PM

ਰਾਂਚੀ — ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਦਿਨਾਂ ਯਾਤਰਾ 'ਤੇ ਰਾਂਚੀ ਪਹੁੰਚ ਚੁੱਕੇ ਹਨ। ਝਾਰਖੰਡ ਦੇ ਰਾਜਪਾਲ ਦ੍ਰੌਪਦੀ ਮੁਰਮੂ ਤੇ ਮੁੱਖ ਮੰਤਰੀ ਰਘੁਵਰ ਦਾਸ ਨੇ ਰਾਂਚੀ ਦੇ ਬਿਰਸਾ ਮੁੰਡਾ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਏਅਰਪੋਰਟ ਤੋਂ ਸਿੱਧਾ ਰਾਜਭਵਨ ਲਈ ਰਵਾਨਾ ਹੋਏ। ਅੱਜ ਸ਼ਾਮ ਰਾਜਭਵਨ 'ਚ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਜੱਜਾਂ ਨਾਲ ਹਾਈ ਟੀ ਦਾ ਆਯੋਜਨ ਕੀਤਾ ਗਿਆ ਹੈ। ਰਾਸ਼ਟਰਪਤੀ ਰਾਜਭਵਨ 'ਚ ਹੀ ਡਿਨਰ ਅਤੇ ਆਰਾਮ ਕਰਨਗੇ।

29 ਸਤੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਗੁਮਲਾ ਦੇ ਵਿਸ਼ੁਨਪੁਰ ਪ੍ਰਖਨਡ 'ਚ ਵਿਕਾਸ ਭਾਰਤੀ ਪ੍ਰੋਗਰਾਮ ਦੇਖਣਗੇ। ਹੈਲੀਪੈਡ ਕੋਲ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਰਾਸ਼ਟਰਪਤੀ ਵਿਕਾਸ ਭਾਰਤੀ ਵਿਸ਼ੁਨਪੁਰ ਜਾਣਗੇ। ਜਿਥੇ 15 ਪ੍ਰਦਰਸ਼ਨੀ ਸਟਾਲ ਨੂੰ ਦੇਖਣਗੇ। ਰਾਸ਼ਟਰਪਤੀ ਦੇਵਘਰ ਦੇ ਬਾਬਾ ਮੰਦਰ 'ਚ ਪੂਜਾ ਕਰਨਗੇ। ਉਨ੍ਹਾਂ ਦੇ ਆਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਾਸ਼ਟਰਪਤੀ ਦੇ ਸਵਾਗਤ ਤੇ ਸੁਰੱਖਿਆ ਲਈ ਚਾਕ ਚੌਬੰਦ ਵਿਵਸਥਾ ਕੀਤੀ ਜਾ ਰਹੀ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ 30 ਸਤੰਬਰ ਨੂੰ ਰਾਂਚੀ ਯੂਨੀਵਰਸਿਟੀ ਦੇ 33ਵੇਂ ਦੀਕਸ਼ਾਂਤ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣਗੇ। ਪ੍ਰੋਗਰਾਮ 'ਚ ਰਾਜਪਾਲ ਦ੍ਰੋਪਦੀ ਮੁਰਮੂ ਤੇ ਯੂਨੀਵਰਸਿਟੀ ਵੀ.ਸੀ., ਸਿੱਖਿਆ ਮੰਤਰੀ ਸਣੇ ਕਈ ਅਧਿਕਾਰੀ ਵੀ ਸ਼ਾਮਲ ਹੋਣਗੇ।

Inder Prajapati

This news is Content Editor Inder Prajapati