ਇਤਿਹਾਸਕ ਫੈਸਲਿਆਂ ਨਾਲ ਸੁਪਰੀਮ ਕੋਰਟ ਨੇ ਸੰਵਿਧਾਨਕ ਢਾਂਚੇ ਨੂੰ ਕੀਤਾ ਮਜ਼ਬੂਤ : ਕੋਵਿੰਦ

02/23/2020 4:15:51 PM

ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ’ਚ ਨਿਆ ਪਾਲਿਕਾ ਦੀ ਪ੍ਰਗਤੀਵਾਦੀ ਸੋਚ ਦੀ ਭਰਪੂਰ ਸ਼ਲਾਘਾ ਕਰਦਿਆਂ ਅੱਜ ਭਾਵ ਐਤਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲਿਆਂ ਨੇ ਦੇਸ਼ ਦੇ ਕਾਨੂੰਨੀ ਅਤੇ ਸੰਵਿਧਾਨਕ ਢਾਂਚੇ ਨੂੰ ਮਜ਼ਬੂਤੀ ਦਿੱਤੀ ਹੈ। ਦੱਸ ਦੇਈਏ ਕਿ ਸ਼੍ਰੀ ਕੋਵਿੰਦ ਨੇ ਇਹ ਪ੍ਰਗਟਾਵਾ ‘ਨਿਆ ਪਾਲਿਕਾ ਅਤੇ ਬਦਲ ਦੀ ਦੁਨੀਆ’ ਵਿਸ਼ੇ ’ਚ ਅੰਤਰਰਾਸ਼ਟਰੀ ਨਿਆਇਕ ਸੰਮੇਲਨ 2020 ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚੋਟੀ ਦੀ ਅਦਾਲਤ ਨੇ ਹਮੇਸ਼ਾ ਤੋਂ ਸਰਗਰਮ ਅਤੇ ਪ੍ਰਗਤੀਸ਼ੀਲ ਹੁੰਦਿਆਂ ਪ੍ਰਗਤੀਸ਼ੀਲ ਸਮਾਜਿਕ ਪਰਿਵਰਤਣ ਦੀ ਅਗਵਾਈ ਕੀਤੀ। ਉਨ੍ਹਾਂ ਨੇ 9 ਦੇਸ਼ੀ ਭਾਸ਼ਾਵਾਂ ’ਚ ਫੈਸਲੇ ਮੁਹੱਈਆ ਕਰਵਾਉਣ ਲਈ ਚੋਟੀ ਦੀ ਅਦਾਲਤ ਦੇ ਯਤਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਦੇ ਭਾਸ਼ਾਈ ਵਤਰੇਵਿਆਂ ਨੂੰ ਧਿਆਨ ’ਚ ਰੱਖਦੇ ਹੋਏ ਵੱਥ ਵੱਖ ਭਾਸ਼ਾਵਾਂ ’ਚ ਫੈਸਲੇ ਮੁਹੱਈਆ ਕਰਵਾਉਣਗੇ ਸੁਪਰੀਮ ਕੋਰਟ ਦੀ ਕੋਸ਼ਿਸ਼ ਸ਼ਾਨਦਾਰ ਹੈ।

ਰਾਸ਼ਟਰਪਤੀ ਨੇ ਕੰਮਵਾਲੀ ਥਾਂ ’ਤੇ ਔਰਤਾਂ ਦੇ ਨਾਲ ਸੈਕਸ ਸ਼ੋਸ਼ਨ ਰੋਕਥਾਮ ਲਈ ਲਾਗੂ ਕੀਤੇ ਗਏ 2 ਦਹਾਕੇ ਪੁਰਾਣੇ ਦੇਸ਼ਾਂ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਨੂੰ ਜੇਕਰ ਇਕ ਉਦਾਹਰਣ ਵਜੋਂ ਲਈਏ ਤਾਂ ਲਿੰਗਕ ਨਿਆ ਦੇ ਟੀਚੇ ਨੂੰ ਹਾਸਲ ਕਰਨ ਲਈ ਸੁਪਰੀਮ ਕੋਰਟ ਹਮੇਸ਼ਾ ਤੋਂ ਬੜੀ ਸਰਗਰਮ ਅਤੇ ਪ੍ਰਗਤੀਸ਼ੀਲ ਰਹੀ ਹੈ।

Iqbalkaur

This news is Content Editor Iqbalkaur