ਭੈਣ ਨੂੰ ਵਿਦਾ ਕਰਨ ਤੋਂ ਪਹਿਲਾਂ ਹੀ ਹੋਇਆ ਸ਼ਹੀਦ, ਬਾਰਡਰ ਤੋਂ ਆਈ ਅਰਥੀ

09/20/2016 9:43:41 AM

ਨਵੀਂ ਦਿੱਲੀ— ਉੜੀ ਹਮਲੇ ''ਚ ਸ਼ਹੀਦ ਹੋਏ ਯੂ.ਪੀ. ਦੇ ਸੰਤ ਕਬੀਰ ਜ਼ਿਲੇ ਦੇ ਗਣੇਸ਼ ਸ਼ੰਕਰ ਯਾਦਵ ਦੇ ਘਰ ਮਾਤਮ ਛਾਇਆ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਪਿੰਡ ਦੇ ਲੋਕ ਵੀ ਇਸ ਖਬਰ ਨਾਲ ਦੁਖੀ ਹਨ। ਗਣੇਸ਼ ਅਗਲੇ ਹੀ ਮਹੀਨੇ ਆਪਣੀ ਭੈਣ ਦਾ ਵਿਆਹ ਕਰਨ ਲਈ ਛੁੱਟੀ ''ਤੇ ਆਉਣ ਵਾਲਾ ਸੀ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਆਪਣੀ ਭੈਣ ਦੇ ਵਿਆਹ ਦੇ ਸੁਪਨੇ ਵੇਖਣ ਵਾਲਾ ਗਣੇਸ਼ ਭੈਣ ਨੂੰ ਵਿਦਾ ਕਰਨ ਤੋਂ ਪਹਿਲਾਂ ਹੀ ਦੁਨੀਆ ਨੂੰ ਵਿਦਾ ਕਰ ਜਾਵੇਗਾ।
10 ਦਿਨ ਪਹਿਲਾਂ ਗਣੇਸ਼ ਦੀ ਪਰਿਵਾਰ ਵਾਲਿਆਂ ਨਾਲ ਗੱਲ ਹੋਈ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਦੁਸਹਿਰੇ ''ਚ ਭੈਣ ਦੇ ਵਿਆਹ ਦੀਆਂ ਤਿਆਰੀਆਂ ਲਈ ਇਕ ਮਹੀਨੇ ਦੀ ਛੁੱਟੀ ਲੈ ਕੇ ਆਵਾਂਗਾ। ਭੈਣ ਦੀ ਡੋਲੀ ਦੀ ਤਿਆਰੀ ''ਚ ਲੱਗੇ ਗਣੇਸ਼ ਘਰ ਵਾਪਸ ਤਾਂ ਆਏ ਪਰ ਉਨ੍ਹਾਂ ਦੇ ਸਰੀਰ ਨੂੰ ਕਿਸੇ ਨੂੰ ਮੋਢਾ ਦੇਣਾ ਪਿਆ। ਬਨਾਰਸ ਏਅਰਪੋਰਟ ''ਤੇ ਸ਼ਾਮ ਨੂੰ ਲਾਸ਼ ਪੁੱਜਣ ਤੋਂ ਬਾਅਦ ਮੰਗਲਵਾਰ ਦੀ ਸਵੇਰ ਆਉਣ ਦੀ ਖਬਰ ਮਿਲਣ ''ਤੇ ਗਮਗੀਨ ਇੰਤਜ਼ਾਰ ਹੋਰ ਵਧ ਗਿਆ।
ਗਣੇਸ਼ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਵੀ ਫੌਜ ਦਾ ਜਵਾਨ ਬਣੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰੇਗਾ ਅਤੇ ਦੇਸ਼ ਦੀ ਰੱਖਿਆ ਕਰੇਗਾ। ਗਣੇਸ਼ ਦੇ ਸ਼ਹੀਦ ਹੋਣ ਦੀ ਖਬਰ ਸੁਣਨ ਤੋਂ ਬਾਅਦ ਸਾਰੇ ਪਿੰਡ ਵਾਸੀਆਂ ਨੂੰ ਯਕੀਨ ਹੀ ਨਹੀਂ ਹੋਇਆ। ਸ਼ਹੀਦ ਹੋਣ ਦੀ ਖਬਰ ਮਿਲਣ ਤੋਂ ਬਾਅਦ ਪਿੰਡ ''ਚ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਿਆ। ਗਣੇਸ਼ ਦੇ ਪਿਤਾ ਦੇਵੀਦੀਨ ਦੀ ਕਾਫੀ ਪਹਿਲਾਂ ਮੌਤ ਹੋ ਚੁਕੀ ਹੈ। ਗਣੇਸ਼ ਦੇ ਪਰਿਵਾਰ ''ਚ ਇਕ ਭਰਾ, ਭੈਣ, ਪਤਨੀ ਤੋਂ ਇਲਾਵਾ ਤਿੰਨ ਬੱਚੇ ਹਨ। ਗਣੇਸ਼ ਆਪਣੇ ਪਰਿਵਾਰ ''ਚ ਇਕੱਲੇ ਕਮਾਉਣ ਵਾਲੇ ਸਨ। ਉਨ੍ਹਾਂ ਦੇ ਵੱਡੇ ਭਰਾ ਸੁਰੇਸ਼ਚੰਦਰ ਯਾਦਵ ਨੇ ਕਿਹਾ ਕਿ ਅਗਲੇ ਮਹੀਨੇ ਹੀ ਭੈਣ ਦਾ ਵਿਆਹ ਕਰਨਾ ਸੀ, ਭੈਣ ਨੂੰ ਬਿਨਾਂ ਵਿਦਾ ਕੀਤਾ ਗਣੇਸ਼ ਚੱਲਾ ਗਿਆ।

Disha

This news is News Editor Disha