ਇਕ ਲੱਖ ਕਰੋੜ ਦੀ ਦੁਸ਼ਮਣ ਜਾਇਦਾਦ ਨਿਲਾਮ ਕਰਨ ਦੀ ਤਿਆਰੀ

01/16/2018 9:16:26 AM

ਨਵੀਂ ਦਿੱਲੀ — 9400 ਤੋਂ ਵੱਧ ਦੁਸ਼ਮਣ ਜਾਇਦਾਦਾਂ ਦੀ ਨਿਲਾਮੀ ਦੀ ਤਿਆਰੀ ਹੈ ਜਿਸ ਦੀ ਕੀਮਤ ਇਕ ਲੱਖ ਕਰੋੜ ਰੁਪਏ ਤੋਂ ਵੱਧ ਹੈ ਅਤੇ ਗ੍ਰÎਹਿ ਮੰਤਰਾਲਾ ਨੇ ਅਜਿਹੀਆਂ ਜਾਇਦਾਦਾਂ ਨੂੰ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਜਾਇਦਾਦਾਂ ਨੂੰ ਅਜਿਹੇ ਲੋਕਾਂ ਵਲੋਂ ਛੱਡਿਆ ਗਿਆ ਸੀ ਜਿਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਦੀ ਨਾਗਰਿਕਤਾ ਲੈ ਲਈ ਹੈ।
ਇਹ ਕਦਮ 49 ਸਾਲ ਪੁਰਾਣੇ ਦੁਸ਼ਮਣ ਜਾਇਦਾਦ (ਸੋਧ ਅਤੇ ਮਾਨਤਾ) ਕਾਨੂੰਨ ਵਿਚ ਸੋਧ ਦੇ ਮਗਰੋਂ ਆਇਆ ਹੈ, ਜਿਸ ਨੇ ਇਹ ਯਕੀਨੀ ਬਣਾਇਆ ਹੈ ਕਿ ਬਟਵਾਰੇ ਦੌਰਾਨ ਅਤੇ ਉਸ ਦੇ ਮਗਰੋਂ ਪਾਕਿਸਤਾਨ ਤੇ ਚੀਨ ਵਿਚ ਵਸ ਗਏ ਲੋਕਾਂ ਦਾ ਭਾਰਤ ਵਿਚ ਰਹਿ ਗਈ ਜਾਇਦਾਦ 'ਤੇ ਕੋਈ ਦਾਅਵਾ ਨਹੀਂ ਰਹੇਗਾ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦਸਿਆ ਕਿ ਹਾਲ ਹੀ ਵਿਚ ਹੋਈ ਇਕ ਬੈਠਕ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸੂਚਿਤ ਕੀਤਾ ਗਿਆ ਸੀ ਕਿ 6289 ਦੁਸ਼ਮਣ ਜਾਇਦਾਦਾਂ ਦੇ ਸਰਵੇਖਣ ਪੂਰਾ ਹੋ ਗਿਆ ਹੈ ਅਤੇ ਬਾਕੀ 2991 ਜਾਇਦਾਦਾਂ ਜੋ ਸਰਪ੍ਰਸਤੀ ਅਧੀਨ ਹਨ, ਉਨ੍ਹਾਂ ਦਾ ਸਰਵੇਖਣ ਪੂਰਾ ਕੀਤਾ ਜਾਵੇਗਾ।
ਸਿੰਘ ਨੇ ਹੁਕਮ ਦਿੱਤਾ ਕਿ ਜਿਨ੍ਹਾਂ ਜਾਇਦਾਦਾਂ 'ਤੇ ਕੋਈ ਕਾਨੂੰਨੀ ਅੜਿੱਕਾ ਨਹੀਂ, ਉਨ੍ਹਾਂ ਦਾ ਨਿਪਟਾਰਾ ਜਲਦੀ ਹੋਣਾ ਚਾਹੀਦਾ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 9400 ਜਾਇਦਾਦਾਂ ਦੀ ਅੰਦਾਜ਼ਨ ਲਾਗਤ ਇਕ ਲੱਖ ਕਰੋੜ ਰੁਪਏ ਹੈ। ਹੁਣ ਇਨ੍ਹਾਂ ਦੀ ਵਿਕਰੀ ਕੀਤੀ ਜਾਵੇਗੀ ਤਦ ਸਰਕਾਰ ਨੂੰ ਵੱਡੀ ਰਕਮ ਹਾਸਲ ਹੋਵੇਗੀ।