ਸਮੇਂ ਤੋਂ ਪਹਿਲਾਂ ਪੀਰੀਅਡਸ ਅਤੇ ਮੀਨੋਪਾਜ ਨਾਲ ਦਿਲ ਦੇ ਦੌਰੇ ਦਾ ਖਤਰਾ ਵਧ!

02/27/2018 11:03:03 AM

ਲਖਨਊ — ਔਰਤਾਂ ਵਿਚ ਘੱਟ ਉਮਰ ਵਿਚ 'ਪੀਰੀਅਡਸ' ਆਉਣਾ ਅਤੇ ਤੈਅ ਸਮੇਂ ਤੋਂ ਪਹਿਲਾਂ 'ਮੀਨੋਪਾਜ' ਸ਼ੁਰੂ ਹੋ ਜਾਣਾ ਹਾਰਟ ਅਟੈਕ ਦਾ ਇਕ ਵੱਡਾ ਕਾਰਨ ਬਣ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਔਰਤਾਂ ਵਿਚ ਪੀਰੀਅਡਸ ਆਉਣ ਦੀ ਉਮਰ 8 ਸਾਲ ਅਤੇ ਉਸ ਤੋਂ ਬਾਅਦ ਮੀਨੋਪਾਜ ਦੀ ਉਮਰ 40 ਸਾਲ ਤੱਕ ਪਹੁੰਚ ਰਹੀ ਹੈ। ਜੋ ਕਿ ਔਰਤਾਂ ਦੀ ਸਿਹਤ ਲਈ ਖਤਰਨਾਕ ਹੈ। ਔਰਤਾਂ ਦੀ ਓਵਰੀ 'ਚੋਂ ਨਿਕਲਣ ਵਾਲਾ ਐਸਟ੍ਰੋਜਿਨ ਹਾਰਮੋਨ ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਪਰ ਸਮੇਂ ਤੋਂ ਪਹਿਲਾਂ ਮੀਨੋਪਾਜ ਹੋਣ ਨਾਲ ਐਸਟ੍ਰੋਜਿਨ ਹਾਰਮੋਨ ਘੱਟ ਹੋਣ ਲੱਗਦਾ ਹੈ। ਪੁਰਾਣੇ ਸਮਿਆਂ 'ਚ ਔਰਤਾਂ ਨੂੰ ਪੀਰੀਅਡਸ ਆਉਣ ਦੀ ਉਮਰ 13 ਤੋਂ 15 ਸਾਲ ਹੁੰਦੀ  ਅਤੇ ਮੀਨੋਪਪਾਜ਼ ਦੀ ਉਮਰ 45-50 ਸਾਲ ਹੁੰਦੀ ਸੀ।