ਗਰਭਵਤੀ ਔਰਤ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਜ਼ਰੂਰੀ ਬੰਦੋਬਸਤ ਕਰੇ ਸਰਕਾਰ

05/12/2020 7:39:52 PM

ਨਵੀਂ ਦਿੱਲੀ (ਵਾਰਤਾ)- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਅਮਰੀਕਾ 'ਚ ਫਸੇ ਗਰਭਵਤੀ ਔਰਤ ਨੂੰ ਜਲਦ ਵਾਪਸ ਲਿਆਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਜੱਜ ਐੱਲ. ਨਾਗੇਸ਼ਵਰ ਰਾਵ, ਜੱਜ ਐੱਸ. ਅਬਦੁੱਲ ਨਜ਼ੀਰ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਕੇਂਦਰ ਵਲੋਂ ਪੇਸ਼ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੂੰ ਕਿਹਾ,''ਅਸੀਂ ਕੋਈ ਆਦੇਸ਼ ਜਾਰੀ ਨਹੀਂ ਕਰ ਰਹੇ ਪਰ ਤੁਸੀਂ ਇਸ ਸੰਬੰਧ 'ਚ ਜ਼ਰੂਰੀ ਕਦਮ ਚੁੱਕੋ।
3 ਮਹੀਨੇ ਤੋਂ ਵਧ ਸਮੇਂ ਤੋਂ ਅਮਰੀਕਾ 'ਚ ਫਸੀ ਬੈਂਗਲੁਰੂ ਦੀ ਔਰਤ ਪੂਜਾ ਚੌਧਰੀ, ਉਸ ਦੇ ਪਤੀ ਵਿਕਾਸ ਅਤੇ ਉਨ੍ਹਾਂ ਦੀ 18 ਮਹੀਨਿਆਂ ਦੀ ਬੇਟੀ ਵਿਹਾਨਾ ਨੇ 13 ਮਈ ਨੂੰ ਅਮਰੀਕਾ ਤੋਂ ਏਅਰ ਇੰਡੀਆ ਦੀ ਫਲਾਈਟ ਲੈਣ ਦੀ ਮਨਜ਼ੂਰੀ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਪਟੀਸ਼ਨਕਰਤਾ ਵਲੋਂ ਪੇਸ਼ ਵਕੀਲ ਸੰਜੇ ਐੱਮ. ਨੁਲੀ ਨੇ ਕਿਹਾ ਕਿ ਉਸ ਨੂੰ ਭਾਰਤ ਵਾਪਸ ਲਿਆਉਣ 'ਚ ਕੋਈ ਵੀ ਦੇਰੀ ਉਸ ਦੀ ਸਿਹਤ 'ਤੇ ਬੁਰਾ ਅਸਰ ਪਾਵੇਗੀ, ਕਿਉਂਕਿ ਉਸ ਦਾ ਗਰਭ ਐਡਵਾਂਸ ਸਟੇਜ 'ਚ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 13 ਮਈ ਨੂੰ ਸੈਨ ਫਰਾਂਸਿਸਕੋ ਤੋਂ ਆਉਣ ਵਾਲੀ ਉਡਾਣ ਜਾਂ ਅਗਲੀ ਸੰਭਾਵਿਤ ਉਡਾਣ ਰਾਹੀਂ ਭਾਰਤ ਬੁਲਾਉਣ ਦਾ ਆਦੇਸ਼ ਦਿੱਤਾ ਜਾਵੇ।

Sunny Mehra

This news is Content Editor Sunny Mehra