ਕੋਰੋਨਾ ਵਾਰਡ ਤੋਂ ਛੁੱਟੀ ਤੋਂ ਬਾਅਦ ਵਿਅਕਤੀ ਦੀ ਸਾਹ ਦੀ ਬੀਮਾਰੀ ਨਾਲ ਮੌਤ

05/30/2020 11:56:35 AM

ਪ੍ਰਯਾਗਰਾਜ- ਪ੍ਰਯਾਗਰਾਜ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਇਕ ਵਿਅਕਤੀ ਦੀ ਸ਼ਨੀਵਾਰ ਨੂੰ ਸਾਹ ਸੰਬੰਧੀ ਬੀਮਾਰੀ ਨਾਲ ਮੌਤ ਹੋ ਗਈ। ਚਕੀਆ ਧਮੋਰ ਪਿੰਡ ਦਾ ਇਹ ਵਿਅਕਤੀ 20 ਮਈ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ। ਜ਼ਿਲ੍ਹੇ ਦੇ ਨੋਡਲ ਅਧਿਕਾਰੀ (ਕੋਵਿਡ-19) ਡਾਕਟਰ ਰਿਸ਼ੀ ਸਹਾਏ ਨੇ ਦੱਸਿਆ,''ਇਸ ਵਿਅਕਤੀ ਨੂੰ 2 ਦਿਨ ਪਹਿਲਾਂ ਹੀ ਸਵਰੂਪਰਾਣੀ ਨਹਿਰੂ ਹਸਪਤਾਲ ਦੇ ਕੋਰੋਨਾ ਵਾਰਡ ਤੋਂ ਛੁੱਟੀ ਦੇ ਕੇ ਸਾਹ ਅਤੇ ਫੇਫੜਾ ਰੋਗ ਵਾਰਡ 'ਚ ਭੇਜਿਆ ਗਿਆ ਸੀ। ਉਸ ਦੀ ਮੌਤ ਕੋਰੋਨਾ ਨਾਲ ਨਹੀਂ ਸਗੋਂ ਸਾਹ ਸੰਬੰਧੀ ਬੀਮਾਰੀ ਨਾਲ ਹੋਈ ਹੈ। ਇਹ ਵਿਅਕਤੀ ਮੁੰਬਈ ਤੋਂ ਆਇਆ ਸੀ।''

ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੂੰ ਫੇਫੜੇ ਦੀ ਗੰਭੀਰ ਬੀਮਾਰੀ ਸੀ, ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜ਼ਿਲ੍ਹੇ 'ਚ ਇਸ ਤੋਂ ਪਹਿਲਾਂ ਕੋਰੋਨਾ ਇਨਫੈਕਸ਼ਨ ਦੇ ਇਲਾਜ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਕੋਰੋਨਾ ਨਾਲ ਹੁਣ ਤੱਕ 82 ਲੋਕ ਕੁਆਰੰਟੀਨ ਹੋ ਚੁਕੇ ਹਨ।

DIsha

This news is Content Editor DIsha