ਪ੍ਰਸ਼ਾਂਤ ਭੂਸ਼ਣ ਨੇ ਬੀ. ਟੀ. ਬੈਂਗਣ ਦੀ ਗੈਰ-ਕਾਨੂੰਨੀ ਖੇਤੀ ਬਾਰੇ ਸਰਕਾਰ ਨੂੰ ਭੇਜਿਆ ਨੋਟਿਸ

05/13/2019 1:09:52 PM

ਨਵੀਂ ਦਿੱਲੀ—ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਬੀ. ਟੀ. ਬੈਂਗਣ ਦੀ ਗੈਰ-ਕਾਨੂੰਨੀ ਖੇਤੀ ਨੂੰ ਲੈ ਕੇ ਵਾਤਾਵਰਣ ਮੰਤਰੀ ਹਰਸ਼ਵਰਧਨ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ 'ਤੇ ਰੋਕ ਲਗਾਉਣ ਅਤੇ ਇਸ ਫਸਲ ਨੂੰ ਤਰੁੰਤ ਨਸ਼ਟ ਕਰਨ ਦੀ ਮੰਗ ਕੀਤੀ ਹੈ। ਭੂਸ਼ਣ ਨੇ ਪੱਤਰ 'ਚ ਲਿਖਿਆ ਹੈ ਕਿ ਬੀ. ਟੀ. ਬੈਂਗਣ ਸਿਰਫ ਇਨਸਾਨਾਂ ਲਈ ਹੀ ਨਹੀਂ, ਸਗੋਂ ਵਾਤਾਵਰਣ ਲਈ ਵੀ ਖਤਰਨਾਕ ਹੈ। ਹੁਣ ਤੱਕ ਇਸ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਇਸ ਲਈ ਇਸ ਫਸਲ ਨੂੰ ਜਲਦ ਤੋਂ ਜਲਦ ਉਖਾੜ ਦੇਣਾਂ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਬੀ. ਟੀ ਬੈਂਗਣ ਦੇ ਬੀਜ ਦੀ ਤਸਕਰੀ ਕਰਨ ਵਾਲੇ ਦਾ ਵੀ ਪਤਾ ਲਗਾਵੇ ਤਾਂ ਜੋ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ।

ਇਹ ਹੈ ਪੂਰਾ ਮਾਮਲਾ-
ਅਸਲ 'ਚ ਹਰਿਆਣਾ ਦੇ ਫਤਿਹਾਬਾਦ ਜ਼ਿਲੇ 'ਚ ਕਿਸਾਨਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਜੇਜੇਟਿਕਲੀ ਮੋਡੀਫਾਈਡ ਬੈਂਗਣ ਜਾਂ ਬੀ. ਟੀ. ਬੈਂਗਣ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਫਸਲਾਂ ਦੇ ਅਜਿਹੇ ਬੀਜ ਦੀ ਵਰਤੋਂ ਕਰ ਰਹੇ ਹਨ, ਜਿਸ ਦੀ ਵਰਤੋਂ ਭਾਰਤ 'ਚ ਮਨਜ਼ੂਰ ਨਹੀਂ ਹਨ। ਨੈਸ਼ਨਲ ਬਿਓਰੋ ਆਫ ਪਲਾਂਟ ਜੇਜੇਟਿਕ ਰਿਸੋਰਸ ਦੀ ਲੈਬ ਨੇ ਆਪਣੀ ਰਿਪੋਰਟ ਦਿੱਤੀ ਹੈ, ਜਿਸ 'ਚ ਇਸ ਗੱਲ ਦੀ ਵੀ ਪੁਸ਼ਟੀ ਹੋਈ ਹੈ ਕਿ ਫਤਿਹਾਬਾਦ ਦੇ 'ਰਟਿਆ ਬਲਾਕ' 'ਚ ਬੀ. ਟੀ. ਬੈਂਗਣ ਦਾ ਖੇਤੀ ਹੋਈ ਹੈ।

ਦੱਸ ਦੇਈਏ ਕਿ ਬੀ. ਟੀ. ਬੈਂਗਣ ਦੇਖਣ 'ਚ ਤਾਂ ਸਾਧਾਰਨ ਬੈਂਗਣ ਵਰਗਾ ਹੀ ਲੱਗਦਾ ਹੈ ਪਰ ਫਰਕ ਸਿਰਫ ਬੁਨਿਆਦੀ ਬਨਾਵਟ 'ਚ ਹੈ। ਇਸ ਬੈਂਗਣ ਦੇ ਪੌਦੇ ਦੀ ਹਰ ਕੋਸ਼ਿਕਾ 'ਚ ਇੱਕ ਖਾਸ ਤਰ੍ਹਾਂ ਦਾ ਜ਼ਹਿਰ ਪੈਦਾ ਕਰਨ ਵਾਲਾ ਜੀਨ ਹੋਵੇਗਾ, ਜਿਸ ਨੂੰ ਬੀ. ਟੀ. ਮਤਲਬ ਬੈਸਿਲਸ ਥਿਰੂਕਜੇਨੇਸਿਸ ਨਾਂ ਦਾ ਇਕ ਬੈਕਟੀਰੀਆ ਤੋਂ ਕੱਢ ਕੇ ਬੈਂਗਣ ਦੀਆਂ ਕੋਸ਼ਿਕਾ 'ਚ ਭਰ ਦਿੱਤਾ ਗਿਆ ਹੈ। ਇਸ ਜੀਨ ਨੂੰ ਪੂਰੇ ਪੌਦੇ 'ਚ ਦਾਖਲ ਕਰਵਾ ਦੇਣ ਦੀ ਸਾਰੀ ਪ੍ਰਕਿਰਿਆ ਬਹੁਤ ਗੁੰਝਲਦਾਰ ਅਤੇ ਬਹੁਤ ਮਹਿੰਗੀ ਹੈ। ਇਸ ਤਕਨਾਲੋਜੀ ਨੂੰ ਜੇਨੇਟਿਕ ਇੰਜੀਨੀਅਰਿੰਗ ਦਾ ਨਾਂ ਦਿੱਤਾ ਗਿਆ ਹੈ।

Iqbalkaur

This news is Content Editor Iqbalkaur