ਕੇਜਰੀਵਾਲ ਬਾਰੇ ਇਹ ਕੀ ਕਹਿ ਗਏ ਪ੍ਰਸ਼ਾਂਤ ਭੂਸ਼ਣ

11/29/2015 4:12:19 PM


ਨਵੀਂ ਦਿੱਲੀ— ਦਿੱਲੀ ਵਿਚ ਸੱਤਾਧਾਰੀ ''ਆਪ'' ''ਤੇ 2015 ਦਿੱਲੀ ਜਨਲੋਕਪਾਲ ਬਿੱਲ ਨੂੰ ਲੈ ਕੇ ਹਮਲਾ ਤੇਜ਼ ਕਰਦੇ ਹੋਏ ਪਾਰਟੀ ਤੋਂ ਕੱਢੇ ਗਏ ਨੇਤਾ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਕੀਤੇ ਜਾਣ ਵਾਲੇ ਦਾਅਵਿਆਂ ਦੇ ਉਲਟ ਪ੍ਰਸਤਾਵਤ ਬਿੱਲ 2014 ਦੇ ਬਿੱਲ ਤੋਂ ਪੂਰੀ ਤਰ੍ਹਾਂ ਨਾਲ ਵੱਖਰਾ ਹੈ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਭੂਸ਼ਣ ਨੇ ਦਾਅਵਾ ਕੀਤਾ ਕਿ 2015 ਦਾ ਬਿੱਲ ਲੋਕਪਾਲ ਦੀ ਨਿਯੁਕਤੀ ਅਤੇ ਉਸ ਨੂੰ ਹਟਾਉਣ ''ਚ ਸਰਕਾਰ ਦੇ ਦਖਲ ਨੂੰ ਵਧਾਉਣਾ ਅਤੇ ਇਹ ਆਪਣੇ ਅਧੀਨ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਲਿਆਉਂਦਾ ਹੈ। 
ਪ੍ਰਸ਼ਾਂਤ ਭੂਸ਼ਣ ਨੇ ਇਸ ਦਾਅਵੇ ''ਤੇ ਭੜਕਦੇ ਹੋਏ ਕੇਜਰੀਵਾਲ ਦੀ ਤੁਲਨਾ ਤਾਨਾਸ਼ਾਹ ਹਿਟਲਰ ਦੇ ਸ਼ਾਸਨ ''ਚ ਮੰਤਰੀ ਰਹੇ ਜੋਸੇਫ ਗੋਯੇਬਲਸ ਨਾਲ ਕੀਤੀ। ਭੂਸ਼ਣ ਨੇ ਇਸ ਦੇ ਨਾਲ ਹੀ ਕੇਜਰੀਵਾਲ ਨੂੰ ਇਸ ਮਾਮਲੇ ਨੂੰ ਲੈ ਕੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਦਿੱਲੀ ਸਰਕਾਰ ਬਿੱਲ ਨੂੰ ਸੋਮਵਾਰ ਨੂੰ ਯਾਨੀ ਕਿ ਕੱਲ ਪੇਸ਼ ਕਰੇਗੀ। ਉਨ੍ਹਾਂ ਨੇ ਦਿੱਲੀ ਜਨਲੋਕਪਾਲ ਬਿੱਲ, 2014, ਉੱਤਰਾਖੰਡ ਲੋਕਾਯੁਕਤ ਬਿੱਲ, ਕੇਂਦਰ ਦੇ ਲੋਕਪਾਲ ਕਾਨੂੰਨ ਅਤੇ ਟੀਮ ਅੰਨਾ ਦੇ ਜਨਲੋਕਪਾਲ ਮਸੌਦੇ ਸਮੇਤ ਕਈ ਲੋਕਪਾਲ ਬਿੱਲਾਂ ਅਤੇ ਕਾਨੂੰਨਾਂ ਦਾ ਇਕ ਤੁਲਨਾਤਮਕ ਅਧਿਐਨ ਪੇਸ਼ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਮੌਜੂਦਾ ਕੈਬਨਿਟ ਵਲੋਂ ਪਾਸ ਬਿੱਲ ਸਭ ਤੋਂ ਜ਼ਿਆਦਾ ''ਬਦਤਰ'' ਹੈ।

Tanu

This news is News Editor Tanu