ਫਿਲਮ ''ਪੂਰਨਾ'' ਦੇਖ ਕੇ ਰੋ ਪਏ ਰਾਸ਼ਟਰਪਤੀ ਪ੍ਰਣਬ ਮੁਖਰਜੀ

03/29/2017 10:48:13 AM

ਨਵੀਂ ਦਿੱਲੀ— ਮਾਊਂਟ ਐਵਰੈਸਟ ''ਤੇ ਪੁੱਜਣ ਵਾਲੀ ਸਭ ਤੋਂ ਘੱਟ ਉਮਰ ਯਾਨੀ 13 ਸਾਲ ਦੀ ਲੜਕੀ ਪੂਰਨਾ ਮਾਲਾਵਤ ਦੀ ਕਹਾਣੀ ਲੈ ਕੇ ਆ ਰਹੇ ਹਨ ਰਾਹੁਲ ਬੋਸ। ਰਾਹੁਲ ਦੇ ਨਿਰਦੇਸ਼ਨ ''ਚ ਬਣੀ ਫਿਲਮ ''ਪੂਰਨਾ'' ਬਾਰੇ ਖੁਦ ਮਾਲਾਵਤ ਪੂਰਨਾ ਨੇ ਕਿਹਾ ਕਿ ਉਹ ਆਪਣੇ ਜੀਵਨ ''ਤੇ ਬਣੀ ਫਿਲਮ ਦੇਖ ਕੇ ਰੋ ਪਈ। 
ਇਹੀ ਨਹੀਂ ਉਹ ਦੱਸਦੀ ਹੈ ਕਿ ਫਿਲਮ ਦੀ ਸਕ੍ਰੀਨਿੰਗ ਦੇਖਣ ਆਏ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਅੱਖਾਂ ''ਚ ਹੰਝੂ ''ਚ ਸਨ। ਪਿਛਲੇ ਦਿਨੀਂ ਰਾਹੁਲ ਨੇ ਇਹ ਫਿਲਮ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਭਵਨ ''ਚ ਦਿਖਾਈ। ਖਬਰ ਹੈ ਕਿ ਫਿਲਮ ਦੇਖਦੇ-ਦੇਖਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀਆਂ ਅੱਖਾਂ ''ਚ ਵੀ ਹੰਝੂ ਆ ਗਏ ਸਨ।

Disha

This news is News Editor Disha