ਮੋਦੀ ਜੀ ਨੇ ਪ੍ਰਣਬ ਮੁਖਰਜੀ ਨੂੰ 82ਵੇਂ ਜਨਮਦਿਨ ''ਤੇ ਦਿੱਤੀਆਂ ਸ਼ੁੱਭਕਾਮਨਾਵਾਂ

12/11/2017 5:40:06 PM

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦੇ ਹਨ। ਪ੍ਰਬਣ ਮੁਖਰਜੀ ਅੱਜ 82 ਸਾਲ ਦੇ ਹੋ ਗਏ ਹਨ। 
ਪ੍ਰਧਾਨਮੰਤਰੀ ਨੇ ਟਵੀਟ ਕੀਤਾ ਕਿ ਪ੍ਰਣਬ ਜੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤਆਂ। ਉਨ੍ਹਾਂ ਦਾ ਸਮਰਪਣ ਹੀ ਉਨ੍ਹਾਂ ਨੂੰ ਹਰੇਕ ਭਾਰਤੀ ਦਾ ਪ੍ਰਿਯ ਬਣਾਉਂਦੀ ਹੈ। ਮੈਂ ਪ੍ਰਣਬ ਜੀ ਦੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਾ ਹਾਂ। ਪ੍ਰਣਬ ਮੁਖਰਜੀ ਦਾ ਜਨਮ 1935 ਨੂੰ ਬ੍ਰਿਟਿਸ਼ ਸ਼ਾਸਨਕਾਲ ਦੇ ਬੰਗਾਲ ਪ੍ਰੈਸੀਡੈਂਯੀ ਦੇ ਮਿਰਾਤੀ ਪਿੰਡ 'ਚ ਹੋਇਆ ਸੀ, ਜਿਸ ਨੂੰ ਹੁਣ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਰੂਪ 'ਚ ਮੰਨਿਆ ਜਾਂਦਾ ਹੈ।