ਹਵਾਈ ਫੌਜ ਨੂੰ ਵਧਾਈ, ਕੀਤੀ ਜ਼ਬਰਦਸਤ ਕਾਰਵਾਈ : ਜਾਵਡੇਕਰ

02/26/2019 11:37:23 AM

ਨਵੀਂ ਦਿੱਲੀ— ਕੇਂਦਰੀ ਮਨੁੱਖੀ ਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਹਵਾਈ ਫੌਜ ਦੀ ਕਾਰਵਾਈ ਨੂੰ 'ਜ਼ਬਰਦਸਤ ਕਾਰਵਾਈ' ਦੱਸਿਆ ਅਤੇ ਹਵਾਈ ਫੌਜ ਨੂੰ ਵਧਾਈ ਦਿੱਤੀ। ਜਾਵਡੇਕਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਵਾਈ ਫੌਜ ਨੇ ਜ਼ਬਰਦਸਤ ਕਾਰਵਾਈ ਕੀਤੀ। ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਿਆ ਗਿਆ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਕਿਵੇਂ, ਕਦੋਂ ਅਤੇ ਕਿਸ ਤਰ੍ਹਾਂ ਕਰਨਾ ਹੈ। ਮੋਦੀ ਜੀ ਨੇ ਫੌਜ ਨੂੰ ਪੂਰੀ ਛੋਟ ਦਿੱਤੀ ਸੀ। ਪਿਛਲੇ 10 ਦਿਨ 'ਚ ਪੁਲਵਾਮਾ ਦੇ ਅੱਤਵਾਦੀ ਸਾਜਿਸ਼ਕਰਤਾ ਨੂੰ ਫੌਜ ਨੇ ਮਾਰਿਆ, ਉਹ ਵੀ ਸਿਰਫ 100 ਘੰਟਿਆਂ ਅੰਦਰ। ਪਾਕਿਸਤਾਨ ਤੋਂ ਮੋਸਟ ਫੇਵਰਟ ਨੇਸ਼ਨ ਦਾ ਦਰਜਾ ਖੋਹ ਲਿਆ ਗਿਆ ਅਤੇ ਉੱਥੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ 'ਤੇ 200 ਫੀਸਦੀ ਟੈਕਸ ਲਾਇਆ ਗਿਆ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿਚ ਜੋ ਵੱਖਵਾਦੀ ਨੇਤਾਵਾਂ ਦੀ ਸੁਰੱਖਿਆ ਨੂੰ ਵਾਪਸ ਲਿਆ ਗਿਆ ਅਤੇ ਪਾਣੀ ਜੋ ਭਾਰਤ ਦੇ ਹਿੱਸੇ ਦਾ ਪਾਕਿਸਤਾਨ ਵੱਲ ਜਾ ਰਿਹਾ ਸੀ, ਉਸ ਨੂੰ ਰੋਕਣ ਦਾ ਫੈਸਲਾ ਲਿਆ ਗਿਆ। ਅੱਜ ਹਵਾਈ ਫੌਜ ਵਲੋਂ ਕੀਤੀ ਗਈ ਸਰਜੀਕਲ ਸਟਰਾਈਕ, ਦੇਸ਼ ਭਰ 'ਚ ਮੋਦੀ ਜੀ 'ਤੇ ਲੋਕਾਂ ਦਾ ਪੂਰਾ ਵਿਸ਼ਵਾਸ ਹੈ। 

ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਤੜਕੇ 3.30 ਵਜੇ ਦੇ ਕਰੀਬ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ 'ਤੇ ਭਾਰੀ ਬੰਬ ਸੁੱਟੇ, ਜਿਸ ਕਾਰਨ ਕਈ ਅੱਤਵਾਦੀ ਕੈਂਪ ਤਬਾਹ ਹੋ ਗਏ। ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਫੌਜ ਦੀ ਇਹ ਵੱਡੀ ਕਾਰਵਾਈ ਹੈ।

Tanu

This news is Content Editor Tanu