ਪ੍ਰਦੁਮਨ ਕਤਲ ਕਾਂਡ: ਕਾਤਲ ਦਾ ਪਤਾ ਲਗਾਉਣ ਲਈ ਸੀਬੀਆਈ 3 ਮੈਂਬਰੀ ਟੀਮ ਪੁੱਜੀ ਰਿਆਨ ਸਕੂਲ

09/24/2017 11:05:45 AM

ਗੁਰੂਗ੍ਰਾਮ — ਰਿਆਨ ਇੰਟਰਨੈਸ਼ਨਲ ਸਕੂਲ ਦੇ 7 ਸਾਲ ਦੇ ਪ੍ਰਦੱਮਨ ਦੇ ਕਤਲ ਦੀ ਜਾਂਚ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਐਫ.ਆਈ.ਆਰ ਦਰਜ ਕਰਨ ਤੋਂ ਬਾਅਦ ਸੀਬੀਆਈ ਦੀ 3 ਮੈਂਬਰੀ ਟੀਮ ਅੱਜ ਸਵੇਰੇ ਗੁਰੂਗ੍ਰਾਮ ਸਥਿਤ ਸਕੂਲ ਪੁੱਜੀ। ਇਸ ਤੋਂ ਪਹਿਲਾਂ ਸੀਬੀਆਈ ਟੀਮ ਨੇ ਸ਼ੁੱਕਰਵਾਰ ਸ਼ਾਮ ਨੂੰ ਹੀ ਗੁਰੂਗ੍ਰਾਮ ਪੁਲਸ ਹੈਡਕਵਾਟਰ ਪਹੁੰਚ ਕੇ ਹਰਿਆਣਾ ਪੁਲਸ ਤੋਂ ਇਸ ਕੇਸ ਦਾ ਚਾਰਜ ਲਿਆ ਸੀ।
ਜ਼ਿਕਰਯੋਗ ਹੈ ਕਿ ਮੀਡੀਆ ਦੇ ਦਬਾਅ ਅਤੇ ਪ੍ਰਦੁੱਮਣ ਦੇ ਪਿਤਾ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਹਰਿਆਣਾ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਪਿਆ ਸੀ। ਸ਼ੁੱਕਰਵਾਰ ਦੀ ਸਵੇਰ ਹੀ ਪ੍ਰਦੁਮਣ ਦੇ ਪਿਤਾ ਵਰੁਣ ਠਾਕੁਰ ਨੇ ਕਿਹਾ ਕਿ ਜੇਕਰ ਸੀਬੀਆਈ ਮਾਮਲੇ ਨੂੰ ਆਪਣੇ ਹੱਥਾਂ 'ਚ ਨਹੀਂ ਲੈਂਦੀ ਤਾਂ ਸੋਮਵਾਰ ਨੂੰ ਸੁਪਰੀਮ ਕੋਰਟ ਜਾਣਗੇ। ਉਨ੍ਹਾਂ ਨੇ ਕਿਹਾ ਕਿ 7 ਦਿਨ ਹੋ ਗਏ ਹਨ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਮਾਮਲੇ ਦੀ ਸੀ.ਬੀ.ਆਈ. ਜਾਂਚ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਇਸ ਬਾਰੇ ਇਕ ਮੇਲ ਅਤੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਪੀ.ਐਮ.ਓ. ਅਤੇ ਗ੍ਰਹਿ ਮੰਤਰੀ ਨੂੰ ਰਿਕਵੈਸਟ ਭੇਜੀ ਸੀ। ਤਾਂ ਫਿਰ ਦੱਸਿਆ ਜਾਵੇ ਕਿ ਸੀ.ਬੀ.ਆਈ. ਜਾਂਚ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਕ ਪੱਤਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਭੇਜਿਆ ਹੈ, ਇਕ ਮਾਂ ਹੋਣ ਦੇ ਨਾਤੇ ਸ਼ਾਇਦ ਉਹ ਹੀ ਇਹ ਦਰਦ ਸਮਝ ਸਕਣ।