ਪ੍ਰਦੁਮਨ ਕਤਲ ਕੇਸ ''ਚ ਆ ਸਕਦਾ ਹੈ ਨਵਾਂ ਮੋੜ, ਪੁਲਸ ਅਤੇ ਸੀ.ਬੀ.ਆਈ ਜਾਂਚ ''ਚ ਅੰਤਰ

09/25/2017 11:42:27 AM

ਗੁਰੂਗ੍ਰਾਮ(ਬਿਊਰੋ)— ਗੁਰੂਗ੍ਰਾਮ ਦੇ ਰਿਆਨ ਸਕੂਲ 'ਚ 7 ਸਾਲ ਦੇ ਪ੍ਰਦੁਮਨ ਦੇ ਕਤਲ ਦੇ ਮਾਮਲੇ 'ਚ ਸੀ.ਬੀ.ਆਈ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀ ਹੁਣ ਤੱਕ ਦੀ ਜਾਂਚ 'ਚ ਸੀ.ਬੀ.ਆਈ ਨੂੰ ਕੁਝ ਕਮੀਆਂ ਨਜ਼ਰ ਆਈਆਂ ਹਨ। ਜਿਸ ਦੇ ਤਹਿਤ ਲਗਦਾ ਹੈ ਕਿ ਗੁਰੂਗ੍ਰਾਮ ਪੁਲਸ ਦੀ ਥਿਊਰੀ ਬਦਲ ਸਕਦੀ ਹੈ। ਟੀਮ ਸਬੂਤਾਂ ਅਤੇ ਵਾਰਦਾਤ ਦੀ ਜਗ੍ਹਾ ਨੂੰ ਨਵੇਂ ਸਿਰੇ ਤੋਂ ਖੰਗਾਲ ਰਹੀ ਹੈ। ਸੀ.ਬੀ.ਆਈ ਨੇ ਨਵੀਂ ਐਫ.ਆਈ.ਆਰ ਦਰਜ ਨਾ ਕਰਕੇ ਪੁਲਸ ਨੇ ਸ਼ਿਕਾਇਤ ਨੂੰ ਹੀ ਆਪਣੀ ਜਾਂਚ ਦਾ ਆਧਾਰ ਬਣਾਇਆ ਹੈ। ਜਾਂਚ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕੁਝ ਵੀ ਸਾਫ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਪਰ ਗੱਲ ਉਹ ਨਹੀਂ ਹੈ ਜੋ ਪੁਲਸ ਜਾਂਚ 'ਚ ਉਜ਼ਾਗਰ ਹੋਈ ਹੈ। 
- ਪ੍ਰਦੁਮਨ ਦੇ ਕਤਲ 'ਚ ਵਰਤੋਂ ਕੀਤੇ ਗਏ ਚਾਕੂ ਬੱਸ ਦੇ ਟੂਲ ਬਾਕਸ 'ਚ 6 ਮਹੀਨੇ ਤੋਂ ਪਇਆ ਸੀ।
- ਬੱਸ ਡਰਾਈਵਰ ਸੌਰਭ ਰਾਘਵ ਨੇ ਵੀ ਪਹਿਲੇ ਕਿਹਾ ਸੀ ਕਿ ਟੂਲ ਬਾਕਸ 'ਚ ਕੋਈ ਚਾਕੂ ਨਹੀਂ ਸੀ। 
- ਅਸ਼ੋਕ ਨੂੰ ਘਟਨਾ ਸਥਾਨ ਵੱਲ ਆਉਂਦੇ ਦੇਖਣ ਵਾਲੇ ਮਾਲੀ ਨੂੰ ਤਵੱਜ਼ੋ ਨਹੀਂ ਦਿੱਤੀ ਗਈ।
- ਆਰੋਪੀ ਬੱਸ ਕੰਡਕਟਰ ਅਸ਼ੋਕ ਦੇ ਕੱਪੜੇ ਖੂਨ ਨਾਲ ਭਰੇ ਸੀ।
- ਬਾਥਰੂਮ 'ਚ ਬਿਨਾਂ ਗ੍ਰਿਲ ਵਾਲੀ ਖਿੜਕੀ ਵੱਲ ਧਿਆਨ ਨਹੀਂ ਦਿੱਤਾ ਗਿਆ।
ਸੀ.ਬੀ.ਆਈ ਜਾਂਚ
-ਬਰਾਮਦ ਚਾਕੂ ਨਵਾਂ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਹਥਿਆਰ 'ਤੇ ਕੰਪਨੀ ਦਾ ਸਟੀਕਰ ਤੱਕ ਚਿਪਕਿਆ ਹੋਇਆ ਸੀ।
- ਬੱਸ ਡਰਾਈਵਰ ਨੇ ਬਾਅਦ 'ਚ ਪੁਲਸ ਦੇ ਦਬਾਅ 'ਚ ਟੂਲ ਬਾਕਸ 'ਚ ਚਾਕੂ ਦੀ ਗੱਲ ਮੰਨ ਲਈ।
- ਮਾਲੀ ਦਾ ਬਿਆਨ ਮਹੱਤਵਪੂਰਨ ਹੈ, ਪੁਲਸ ਦਾ ਰੱਵਈਆ ਹੈਰਾਨ ਕਰਨ ਵਾਲਾ ਹੈ।
- ਮਾਲੀ ਮੁਤਾਬਕ ਆਰੋਪੀ ਦੇ ਕੱਪੜਿਆਂ 'ਤੇ ਖੂਨ ਦੇ ਨਿਸ਼ਾਨ ਨਹੀਂ ਸੀ।
- ਵਾਰਦਾਤ ਦੀ ਇਸ ਜਗ੍ਹਾ ਦੀ ਅਣਦੇਖੀ ਸਮਝ ਤੋਂ ਪਰੇ ਹੈ। ਇਸ ਖਿੜਕੀ ਨਾਲ ਕੋਈ ਵੀ ਆਸਾਨੀ ਨਾਲ ਆ ਜਾ ਸਕਦਾ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਇੰਨੇ ਦਿਨ ਹੋ ਗਏ ਹਨ, ਇਸ ਲਈ ਸੀ.ਬੀ.ਆਈ ਦੀ ਫਾਰੈਂਸਿਕ ਟੀਮ ਨੂੰ ਕੋਈ ਨਵਾਂ ਸੁਰਾਗ ਮਿਲੇ ਇਸ ਦੀ ਸੰਭਾਵਨਾ ਘੱਟ ਹੈ। ਸੀ.ਬੀ.ਆਈ ਅਸ਼ੋਕ ਦੇ ਕੱਪੜਿਆਂ ਦੀ ਵੀ ਫਾਰੈਂਸਿਕ ਜਾਂਚ ਕਰਵਾਈ ਜਾਵੇਗੀ।