ਬੰਗਾਲ : ਭਾਜਪਾ ਨੇਤਾਵਾਂ ਦੇ ਘਰ ਚਿਪਕਾਏ ਪੋਸਟਰ, ਹੱਤਿਆ ਦੀ ਧਮਕੀ

06/08/2019 1:28:50 AM

ਕੋਲਕਾਤਾ– ਲੋਕ ਸਭਾ ਚੋਣਾਂ ਤੋਂ ਬਾਅਦ ਵੀ ਬੰਗਾਲ ਵਿਚ ਬਵਾਲ ਰੁਕਦਾ ਨਜ਼ਰ ਨਹੀਂ ਆ ਰਿਹਾ। ਭਾਜਪਾ ਵਲੋਂ ਜਗ੍ਹਾ-ਜਗ੍ਹਾ ਕੱਢੇ ਜਾ ਰਹੇ ਜੇਤੂ ਜਲੂਸਾਂ ਦਾ ਵਿਰੋਧ ਹੋ ਰਿਹਾ ਹੈ। ਵਰਦਵਾਨ ਵਿਚ ‘ਜੈ ਬੰਗਲਾ’ ਦੇ ਨਾਂ ਦੇ ਪੋਸਟਰ ਲਾ ਕੇ ਭਾਜਪਾ ਵਰਕਰਾਂ ਨੂੰ ਧਮਕੀ ਦਿੱਤੀ ਗਈ। ਇਸ ਧਮਕੀ ਵਿਚ ਕਿਹਾ ਗਿਆ ਕਿ ਜੇਕਰ ਭਾਜਪਾ ਵਰਕਰ ਜਲੂਸ ਕੱਢਦੇ ਹਨ ਤਾਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਵੇਗੀ। ਸ਼ੁੱਕਰਵਾਰ ਨੂੰ ਵਰਦਵਾਨ ਦੇ ਰਥਤਲਾ ਵਿਚ ਕਈ ਭਾਜਪਾ ਵਰਕਰਾਂ ਦੇ ਘਰਾਂ ’ਤੇ ‘ਜੈ ਬੰਗਲਾ’ ਦੇ ਨਾਂ ਨਾਲ ਮਾਓਵਾਦੀਆਂ ਦੇ ਸਟਾਈਲ ਵਿਚ ਪੋਸਟਰ ਚਿਪਕਾਏ ਗਏ ਹਨ।

ਵਰਦਵਾਨ ਭਾਜਪਾ ਨਗਰ ਕਮੇਟੀ ਦੇ ਮੈਂਬਰ ਪ੍ਰਸ਼ਾਂਤ ਰਾਏ ਨੇ ਦੱਸਿਆ ਕਿ ਪਿਛਲੀ 4 ਤਰੀਕ ਨੂੰ ਹੀ ਉਨ੍ਹਾਂ ਨੇ ਜੇਤੂ ਜਲੂਸ ਦੀ ਇਜਾਜ਼ਤ ਲਈ ਸੀ ਪਰ ਅਚਾਨਕ ਵੀਰਵਾਰ ਰਾਤ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ ਕਿ ਜੇਤੂ ਜਲੂਸ ਦਾ ਆਯੋਜਨ ਨਹੀਂ ਕੀਤਾ ਜਾ ਸਕੇਗਾ।

Inder Prajapati

This news is Content Editor Inder Prajapati