ਟਵਿੱਟਰ ''ਤੇ ਛਾਇਆ ਆਰ.ਜੇ.ਡੀ. ਮਹਾਰੌਲੀ ਦਾ ਪੋਸਟਰ, ਬੈਨਰ ''ਤੇ ਲਿਖਿਆ ''ਭਾਜਪਾ ਬਚਾਓ''

08/19/2017 11:52:15 AM

ਨਵੀਂ ਦਿੱਲੀ—ਬਿਹਾਰ 'ਚ ਲਾਲੂ ਪ੍ਰਸਾਦ ਦੀ ਪਾਰਟੀ ਆਰ.ਜੇ.ਡੀ. ਆਪਣੀ ਰੈਲੀ ਦੇ ਕਾਰਨ ਇਨ੍ਹਾਂ ਦਿਨਾਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਸਲ 'ਚ ਆਰ.ਜੇ.ਡੀ. ਭਾਜਪਾ ਅਤੇ ਨਿਤੀਸ਼ ਕੁਮਾਰ ਨੂੰ ਘੇਰਨ ਲਈ ਮਹਾਰੌਲੀ ਕਰਨ ਜਾ ਰਹੀ ਹੈ, ਇਸ ਦੇ ਲਈ ਥਾਂ-ਥਾਂ ਪੋਸਟਰ ਲਗਾਏ ਗਏ ਹਨ, ਪਰ ਇਸ ਪੋਸਟਰ ਨੂੰ ਬਣਵਾਉਣ ਵਾਲੇ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ, ਜਿਸ ਕਾਰਨ ਇਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। 
ਜਨਾਰਦਨ ਮਿਸ਼ਰਾ ਨਾਂ ਦੇ ਟਵਿੱਟਰ ਯੂਜ਼ਰਸ ਨੇ ਪੋਸਟਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਲਿਖਿਆ ਹੈ ਕਿ ਲਾਲੂ ਦਾ ਅਨਪੜ੍ਹ ਪੁੱਤਰ 'ਦੇਸ਼ ਬਚਾਓ ਭਾਜਪਾ ਬਚਾਓ' ਰੈਲੀ ਕਰ ਰਿਹਾ ਹੈ, ਜਿਵੇਂ ਨੇਤਾ ਅਨਪੜ੍ਹ ਹਨ ਕਾਰਜਕਰਤਾ ਤਾਂ ਉਸ ਦੇ ਬਾਪ ਹਨ, ਬੈਨਰ ਇਕ ਵਾਰ ਪੜ੍ਹੋ।

ਇਸ ਪੋਸਟਰ 'ਚ ਲਾਲੂ ਯਾਦਵ, ਰਾਬੜੀ ਦੇਵੀ, ਤੇਜਸਵੀ ਅਤੇ ਤੇਜ਼ ਪ੍ਰਤਾਪ ਯਾਦਵ ਦੀ ਫੋਟੋ ਵੀ ਲੱਗੀ ਹੋਈ ਹੈ। ਪੋਸਟਰ 'ਚ ਲਿਖਿਆ ਹੈ ਕਿ, 'ਦੇਸ਼ ਬਚਾਓ-ਭਾਜਪਾ ਬਚਾਓ' ਮਹਾਰੌਲੀ ਲੱਖਾਂ ਦੀ ਗਿਣਤੀ 'ਚ ਚਲ ਕੇ ਪਟਨਾ ਗਾਂਧੀ ਮੈਦਾਨ 'ਚ ਰੈਲੀ ਨੂੰ ਸਫਲ ਬਣਾਉਣ। ਹਾਲਾਂਕਿ ਆਰ.ਜੇ.ਡੀ. ਦੇ ਵੱਲੋਂ ਤੋਂ ਹੁਣ ਤੱਕ ਇਸ 'ਤੇ ਕੁਝ ਨਹੀਂ ਕਿਹਾ ਗਿਆ ਹੈ। ਫਿਲਹਾਲ ਟਵਿੱਟਰ 'ਤੇ ਯੂਜ਼ਰਸ ਇਸ ਨੂੰ ਖੂਬ ਸ਼ੇਅਰ ਕਰ ਰਹੇ ਹਨ।