ਵਿਵਾਦਿਤ ਪੋਸਟਰ 'ਤੇ ਰਾਹੁਲ ਮੰਗਣ ਮੁਆਫ਼ੀ : ਭਾਜਪਾ

01/24/2019 4:56:39 PM

ਹੈਦਰਾਬਾਦ— ਤੇਲੰਗਾਨਾ ਕਾਂਗਰਸ ਦੇ ਇਕ ਪੋਸਟਰ 'ਤੇ ਇੰਨੀਂ ਦਿਨੀਂ ਬਵਾਲ ਹੋ ਰਿਹਾ ਹੈ। ਦਰਅਸਲ ਤੇਲੰਗਾਨਾ ਕਾਂਗਰਸ ਨੇ ਚੋਣ ਕਮਿਸ਼ਨ 'ਤੇ ਨਿਸ਼ਾਨਾ ਸਾਧਦੇ ਹੋਏ ਦਰੋਪਦੀ ਚੀਰਹਰਣ ਦਾ ਪੋਸਟਰ ਬਣਾਇਆ ਹੈ। ਭਾਜਪਾ ਨੇ ਕਾਂਗਰਸ 'ਤੇ ਪੋਸਟਰ ਰਾਹੀਂ ਹਿੰਦੂ ਔਰਤਾਂ ਦੇ ਅਪਮਾਨ ਦਾ ਦੋਸ਼ ਲਗਾਇਆ ਹੈ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਪੋਸਟਰ 'ਚ ਤੇਲੰਗਾਨਾ 'ਚ ਲੋਕਤੰਤਰ ਨੂੰ ਦਰੋਪਦੀ ਅਤੇ ਧ੍ਰਿਤਰਾਸ਼ਟਰ ਨੂੰ ਚੋਣ ਕਮਿਸ਼ਨ ਦੇ ਰੂਪ 'ਚ ਪੇਸ਼ ਕਰਦੇ ਹੋਏ ਕਾਂਗਰਸ ਨੇ ਚੋਣ ਕਮਿਸ਼ਨ ਦੇ ਏਜੰਟ ਵਲੋਂ ਲੋਕਤੰਤਰ ਦੇ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ 'ਚ ਦੁਸ਼ਾਸਨ ਨੂੰ ਚੋਣ ਕਮਿਸ਼ਨ ਦਾ ਏਜੰਟ ਦੱਸਿਆ ਹੈ।ਇਸ ਤੋਂ ਪਹਿਲਾਂ ਕਾਂਗਰਸ ਦੀ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਐੱਮ.ਸ਼ਸ਼ੀਦਰੇ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਸਾਹਮਣੇ ਕਈ ਵਾਰ ਸ਼ਿਕਾਇਤ ਕੀਤੀ ਗਈ ਅਤੇ ਵੋਟਰ ਲਿਸਟ ਦੀਆਂ ਖਰਾਬੀਆਂ ਦਾ ਮੁੱਦਾ ਚੁੱਕਿਆ ਗਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਏ.ਆਈ.ਐੱਮ.ਆਈ.ਐੱਮ. ਪ੍ਰਧਾਨ ਅਸਦੁਦੀਨ ਓਵੈਸੀ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਮੈਂ ਕਾਂਗਰਸ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਸ਼੍ਰੀ ਸ਼੍ਰੀ 50 ਸਾਲ ਦੇ ਰਾਹੁਲ ਗਾਂਧੀ ਜਾਂ ਫਿਰ ਨਵੀਂ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ 'ਤੇ ਕਾਰਟੂਨ ਬਣਾ ਦੇਣ ਤਾਂ ਕਿਵੇਂ ਲੱਗੇਗਾ? ਕਾਂਗਰਸ ਤੇਲੰਗਾਨਾ 'ਚ ਬੁਰੀ ਤਰ੍ਹਾਂ ਹਾਰੀ ਹੈ ਅਤੇ ਹੁਣ ਉਹ ਇਸ ਤਰ੍ਹਾਂ ਦੇ ਕਾਰਟੂਨ ਦਾ ਸਹਾਰਾ ਲੈ ਰਹੀ ਹੈ, ਇਹ ਮਰਿਆਦਾ ਦੀ ਸੀਮਾ ਤੋਂ ਵੱਖ ਹੈ।''

DIsha

This news is Content Editor DIsha