ਬਜ਼ਾਰਾਂ ''ਚ ਵੱਧਦੀ ਭੀੜ ''ਕੋਰੋਨਾ'' ਨੂੰ ਸੱਦਾ, ਪੁਲਸ ਕਰੇਗੀ ਖ਼ਬਰਦਾਰ

06/02/2020 3:58:53 PM

ਲਖਨਊ (ਵਾਰਤਾ)— ਤਾਲਾਬੰਦੀ 'ਚ ਢਿੱਲ ਦੇਣ ਤੋਂ ਬਾਅਦ ਸੜਕਾਂ, ਬਜ਼ਾਰਾਂ 'ਚ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜੋ ਕਿ ਸਿੱਧੇ ਰੂਪ ਨਾਲ ਕੋਰੋਨਾ ਵਾਇਰਸ ਨੂੰ ਸੱਦਾ ਦੇਣ ਵਾਂਗ ਹੈ। ਉੱਤਰ ਪ੍ਰਦੇਸ਼ ਸਰਕਾਰ ਕੋਰੋਨਾ ਪ੍ਰਤੀ ਚੌਕਸ ਹੈ। ਸਰਕਾਰ ਨੇ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਨਿਗਰਾਨੀ ਕਮੇਟੀਆਂ ਨੂੰ ਹੋਰ ਚੌਕੰਨਾ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਤਾਲਾਬੰਦੀ ਦੀ ਸਮੀਖਿਆ ਬੈਠਕ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਬਜ਼ਾਰਾਂ 'ਚ ਨਿਯਮਿਤ ਗਸ਼ਤ ਕੀਤੇ ਜਾਣ ਦੀ ਲੋੜ ਹੈ, ਤਾਂ ਕਿ ਕਿਤੇ ਭੀੜ ਇਕੱਠੀ ਨਾ ਹੋ ਸਕੇ। ਹਾਈਵੇਅ ਅਤੇ ਐਕਸਪ੍ਰੈੱਸ ਵੇਅ 'ਤੇ ਪੀ. ਆਰ. ਵੀ. 112 ਦੇ ਜ਼ਰੀਏ ਗਸ਼ਤ ਕੀਤੀ ਜਾਵੇਗੀ। ਗਸ਼ਤ ਦੌਰਾਨ ਪਬਲਿਕ ਐਡਰੈਸ ਸਿਸਟਮ ਜ਼ਰੀਏ ਲੋਕਾਂ ਨੂੰ

ਕੋਰੋਨਾ ਤੋਂ ਬਚਾਅ ਦੇ ਸਬੰਧ 'ਚ ਜਾਗਰੂਕ ਕੀਤਾ ਜਾਵੇ। ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਪਾਲਣ ਯਕੀਨੀ ਕਰਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਨਿਗਰਾਨੀ ਕਮੇਟੀਆਂ ਦੇ ਸਰਗਰਮ ਰਹਿਣ ਨਾਲ ਵਾਇਰਸ ਨੂੰ ਰੋਕਣ 'ਚ ਮਦਦ ਮਿਲ ਰਹੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਰੇਲਵੇ ਸਟੇਸ਼ਨਾਂ 'ਤੇ ਸਬੰਧਤ ਜ਼ਿਲਾ ਅਧਿਕਾਰੀ ਜ਼ਰੂਰੀ ਵਿਵਸਥਾਵਾਂ ਯਕੀਨੀ ਕਰਨ। ਯਾਤਰੀਆਂ ਦੀ ਨਿਯਮਿਤ ਤੌਰ 'ਤੇ ਸਕ੍ਰੀਨਿੰਗ ਹੋਵੇ। ਮੈਡੀਕਲ ਸਕ੍ਰੀਨਿੰਗ ਦੀ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਰੇਲਵੇ ਸਟੇਸ਼ਨ 'ਤੇ ਇੰਫ੍ਰਾਰੇਡ ਥਰਮਾਮੀਟਰ ਵਲੋਂ ਜਾਂਚ ਕਰਨ ਵਾਲੇ ਕਾਮਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿੰਨਾ ਤਾਪਮਾਨ ਨਾਰਮਲ ਅਤੇ ਕਿੰਨਾ ਤਾਪਮਾਨ ਹੋਣ 'ਤੇ ਬੁਖਾਰ ਹੁੰਦਾ ਹੈ। ਇਸ ਤਰ੍ਹਾਂ ਪਲਸ ਆਕਸੀਮੀਟਰ ਸੰਚਾਲਿਤ ਕਰਨ ਵਾਲੇ ਨੂੰ ਵੀ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਕਿੰਨੀ ਰੇਂਜ 'ਤੇ ਪ੍ਰਭਾਵਿਤ ਵਿਅਕਤੀ ਨੂੰ ਆਕਸੀਜਨ ਦੇਣ ਦੀ ਲੋੜ ਹੈ।

Tanu

This news is Content Editor Tanu