ਦਿੱਲੀ : ਪੁਲਸ ਮੁਲਾਜ਼ਮਾਂ ਨੇ ਖੋਹਿਆ ਲੱਖਾਂ ਦਾ ਸੋਨਾ, 2 ਹੈੱਡ ਕਾਂਸਟੇਬਲ ਗ੍ਰਿਫ਼ਤਾਰ

12/25/2022 11:16:46 PM

ਨਵੀਂ ਦਿੱਲੀ (ਅਨਸ) : ਦਿੱਲੀ ਆਈ. ਜੀ. ਆਈ. ਏਅਰਪੋਰਟ ਪੁਲਸ ਥਾਣੇ ’ਚ ਤਾਇਨਾਤ ਦੋ ਹੈੱਡ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਥਾਣੇ ਦੇ ਸਪੈਸ਼ਲ ਆਪਰੇਸ਼ਨ ਸਕੁਐਡ ’ਚ ਤਾਇਨਾਤ ਸਨ। ਇਨ੍ਹਾਂ ’ਤੇ 50 ਲੱਖ ਰੁਪਏ ਦਾ ਸੋਨਾ ਖੋਹਣ ਦਾ ਦੋਸ਼ ਹੈ।
ਦਿੱਲੀ ਆਈ. ਜੀ. ਆਈ. ਹਵਾਈ ਅੱਡੇ ’ਤੇ ਕੁਝ ਲੋਕ ਮਸਕਟ ਅਤੇ ਕਤਰ ਤੋਂ ਆਏ ਸਨ। ਇਹ ਸਾਰੇ ਇਕ ਕੰਪਨੀ ਦੇ ਕਰਮਚਾਰੀ ਸਨ, ਜੋ ਆਪਣੇ ਬੌਸ ਲਈ ਕਰੀਬ ਇੱਕ ਕਿਲੋ ਸੋਨਾ ਲਿਆ ਰਹੇ ਸਨ। ਪੁਲਸ ਟੀਮ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਜਾਂਚ ਦੇ ਨਾਂ ’ਤੇ ਸਾਰਾ ਸੋਨਾ ਖੋਹ ਲਿਆ। ਇਸ ਘਟਨਾ ਤੋਂ ਬਾਅਦ ਪੀੜਤਾਂ ਨੇ ਏਅਰਪੋਰਟ ’ਤੇ ਮੌਜੂਦ ਹੋਰ ਪੁਲਸ ਅਧਿਕਾਰੀਆਂ ਨੂੰ ਸੋਨਾ ਖੋਹੇ ਜਾਣ ਦੀ ਸ਼ਿਕਾਇਤ ਕੀਤੀ। 50 ਲੱਖ ਰੁਪਏ ਦਾ ਸੋਨਾ ਖੋਹਣ ਦਾ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਉਹ ਹਰਕਤ ’ਚ ਆ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਛੁੱਟੀ ਕੱਟਣ ਆਏ ਫੌਜੀ ਨਾਲ ਵਾਪਰਿਆ ਹਾਦਸਾ, ਘਰ 'ਚ ਵਿਛ ਗਏ ਸੱਥਰ

ਦੋਵਾਂ ਹੈੱਡ ਕਾਂਸਟੇਬਲਾਂ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਦੋਵੇਂ ਹੈੱਡ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏਅਰਪੋਰਟ ਤੋਂ ਬਰਾਮਦ ਹੋਇਆ ਸੋਨਾ ਸਮੱਗਲਿੰਗ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਹੋਰ ਪੁਲਸ ਅਧਿਕਾਰੀ ਸ਼ਾਮਲ ਹੋ ਸਕਦੇ ਹਨ।

Mandeep Singh

This news is Content Editor Mandeep Singh