ਪੁਲਸ ਕਰਮਚਾਰੀ ਨੇ ਨਾਬਾਲਗ ਲੜਕੀ ਦੇ ਫਾੜੇ ਕੱਪੜੇ, ਪਰਿਵਾਰ ਵਾਲਿਆਂ ਦੀ ਕੀਤੀ ਕੁੱਟਮਾਰ

11/08/2017 3:57:36 PM

ਪਾਣੀਪਤ — ਕੁੱਤੇ ਨੂੰ ਘੁਮਾਉਣ ਦੇ ਵਿਵਾਦ ਨੂੰ ਲੈ ਕੇ ਇਕ ਪੁਲਸ ਕਰਮਚਾਰੀ 'ਤੇ ਕਮਰੇ 'ਚ ਬੰਦ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 29 ਅਕਤੂਬਰ ਦੁਪਹਿਰ ਤਿੰਨ ਵਜੇ ਦੀ ਹੈ। ਲੜਕੀ ਨੇ ਪੁਲਸ ਕਰਮਚਾਰੀ  ਸਮੇਤ ਚਾਰ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ।


ਪੀੜਤਾ ਦੀ ਮਾਂ ਸੰਤੋਸ਼ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਦੋਂ ਕੁੱਤੇ ਨੂੰ ਘੁਮਾਉਣ ਲਈ ਗਲੀ 'ਚ ਲੈ ਕੇ ਗਿਆ ਤਾਂ ਈਸ਼ਵਰ ਜੋ ਕਿ ਇਕ ਪੁਲਸ ਕਰਮਚਾਰੀ ਹੈ ਉਹ ਉਸਦੇ ਘਰ ਆ ਕੇ ਕੁੱਟਮਾਰ ਕਰਨ ਲੱਗਾ। ਸੰਤੋਸ਼ ਨੇ ਦੱਸਿਆ ਕਿ ਸਾਡੇ ਉੱਤੇ ਸੋਟੀਆਂ ਨਾਲ ਵਾਰ ਕੀਤੇ ਗਏ, ਜਿਸ ਕਾਰਨ ਅਸੀਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਤੋਂ ਬਾਅਦ ਅਜ਼ਮੇਰ ਮੇਰੀ ਬੇਟੀ ਨੂੰ ਫੜ ਕੇ ਕਮਰੇ 'ਚ ਲੈ ਗਿਆ ਅਤੇ ਅੰਦਰੋਂ ਕਮਰਾ ਬੰਦ ਕਰ ਲਿਆ ਸੀ।


ਪੀੜਤਾ ਸ਼ਾਲੂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਈਸ਼ਵਰ ਅਜਮੇਰ ਆਪਣੇ ਬੇਟਿਆਂ ਦੇ ਨਾਲ ਉਨ੍ਹਾਂ ਦੇ ਘਰ ਆ ਗਏ ਅਤੇ ਪਰਿਵਾਰ ਵਾਲਿਆਂ ਨਾਲ ਕੁੱਟਮਾਰ ਕਰਨ ਲੱਗੇ। ਸ਼ਾਲੂ ਨੇ ਦੋਸ਼ ਲਗਾਇਆ ਕਿ ਅਜਮੇਰ ਨੇ ਪਰਿਵਾਰ ਵਾਲਿਆਂ ਨਾਲ ਕੁੱਟਮਾਰ ਕੀਤੀ ਅਤੇ ਉਸਨੇ ਕਮਰੇ 'ਚ ਲੈ ਜਾ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ । ਉਸਨੇ ਦੱਸਿਆ ਕਿ ਅਜਮੇਰ ਮੇਰੇ ਸਰੀਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸਦਾ ਵਿਰੋਧ ਕਰਨ 'ਤੇ ਉਸਦੇ ਕੱਪੜੇ ਫਾੜ ਦਿੱਤੇ।
ਜਾਣਕਾਰੀ ਦੇ ਮੁਤਾਬਕ ਘਟਨਾ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਸੀ। ਨਿਆਂ ਦੇ ਲਈ ਪਰਿਵਾਰ ਦਰ-ਦਰ 'ਤੇ ਜਾ ਕੇ ਧੱਕੇ ਖਾ ਰਿਹਾ ਹੈ। ਸਾਰੇ ਪਾਸਿਓਂ ਹਾਰ ਮਿਲਣ ਤੋਂ ਬਾਅਦ ਪੀੜਤ ਪਰਿਵਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਅਦਾਲਤ ਦੇ ਆਦੇਸ਼ਾਂ 'ਤੇ ਪੀੜਤ ਪਰਿਵਾਰ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਗਿਆ। ਅਜੇ ਤੱਕ ਇਸ ਮਾਮਲੇ 'ਚ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਡੀ.ਐੱਸ.ਪੀ. ਨਰੇਸ਼ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।