ਟ੍ਰੈਫਿਕ ਨਿਯਮ : ਲੋਕ ਵੀ ਹੋਏ ਸਿੱਧੇ, ਪੁਲਸ ਮੁਲਾਜ਼ਮ ''ਤੇ ਹੋਈ ਕਾਰਵਾਈ (ਵੀਡੀਓ)

09/12/2019 1:08:42 PM

ਬਕਸਰ— ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ ਨਾਲ ਜਨਤਾ ਕਾਫੀ ਪਰੇਸ਼ਾਨ ਹੈ। 1 ਸਤੰਬਰ ਤੋਂ ਲਾਗੂ ਹੋਏ ਟ੍ਰੈਫਿਕ ਨਿਯਮਾਂ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਗਏ ਹਨ, ਕਿਉਂਕਿ ਲੋਕਾਂ ਤੋਂ 10 ਗੁਣਾ ਵਧ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਪੁਲਸ ਮੁਲਾਜ਼ਮ ਨਿਯਮਾਂ ਨੂੰ ਹਥਿਆਰ ਬਣਾ ਕੇ ਜਨਤਾ ਨੂੰ ਪਰੇਸ਼ਾਨ ਕਰ ਰਹੇ ਹਨ ਪਰ ਜਦੋਂ ਖੁਦ ਦੀ ਵਾਰੀ ਨਿਯਮਾਂ ਨੂੰ ਮੰਨਣ ਦੀ ਆਉਂਦੀ ਹੈ ਤਾਂ ਉਹ ਅਜਿਹਾ ਨਹੀਂ ਕਰਦੇ। ਲੋਕ ਵੀ ਪੁਲਸ ਵਾਲਿਆਂ ਨੂੰ ਟ੍ਰੈਫਿਕ ਨਿਯਮ ਨਾ ਮੰਨਣ 'ਤੇ ਟੋਕਣ ਤੋਂ ਗੁਰੇਜ਼ ਨਹੀਂ ਕਰਦੇ।

ਤਾਜ਼ਾ ਮਾਮਲਾ ਬਿਹਾਰ ਦੇ ਬਕਸਰ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਪੁਲਸ ਮੁਲਾਜ਼ਮ ਨਿਯਮਾਂ ਨੂੰ ਨਾ ਮੰਨਦੇ ਨਜ਼ਰ ਆ ਰਹੇ ਹਨ। ਪੁਲਸ ਮੁਲਾਜ਼ਮ ਆਪਣੀ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਸਨ ਪਰ ਬਿਨਾਂ ਹੈਲਮਟ ਦੇ। ਜਦੋਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਟੋਕਿਆ ਕੀ ਤੁਹਾਡਾ ਹੈਲਮਟ ਕਿੱਥੇ ਹੈ ਤਾਂ ਉਹ ਉਸ ਦੇ ਪਿੱਛੇ ਹੀ ਪੈ ਗਏ। ਬਹਿਸਬਾਜ਼ੀ ਮਗਰੋਂ ਪੁਲਸ ਮੁਲਾਜ਼ਮ ਉਕਤ ਵਿਅਕਤੀ ਨੂੰ ਪੁਲਸ ਦੀ ਗੱਡੀ ਵਿਚ ਧੱਕਣ ਲੱਗੇ। 

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਅਤੇ ਲਾਈਨ ਹਾਜ਼ਰ ਵੀ ਕੀਤਾ। ਪੁਲਸ ਹਿਰਾਸਤ ਵਿਚ ਲਏ ਗਏ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਨਿਯਮ ਸਾਰਿਆਂ 'ਤੇ ਲਾਗੂ ਹੁੰਦੇ ਹਨ ਅਤੇ ਸ਼ਾਇਦ ਜੇਕਰ ਇਹ ਵੀਡੀਓ ਨਾ ਬਣੀ ਹੁੰਦੀ ਤਾਂ ਪੁਲਸ ਵਾਲੇ 'ਤੇ ਕਾਰਵਾਈ ਨਾ ਹੁੰਦੀ।

Tanu

This news is Content Editor Tanu