ਪੁਲਸ ਤੇ ਬਦਮਾਸ਼ਾਂ ਵਿਚਾਲੇ ਝੜਪ, ਇਕ ਗ੍ਰਿਫਤਾਰ

04/09/2018 9:55:30 PM

ਸੀਤਾਪੁਰ— ਰੇਓਸਾ ਇਲਾਕੇ 'ਚ ਪੁਲਸ ਨੇ ਇਕ ਨਾਮੀ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੀ ਰਾਤ ਪੁਲਸ ਅਤੇ ਕੁੱਝ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ, ਜਿਸ ਦੌਰਾਨ ਪੁਲਸ ਨੂੰ ਦੇਖ ਕੇ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ 'ਚ ਪੁਲਸ ਨੇ ਵੀ ਗੋਲੀਬਾਰੀ ਕੀਤੀ, ਜਿਸ ਦੌਰਾਨ ਇਕ ਬਦਮਾਸ਼ ਦੇ ਪੈਰ 'ਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਉਥੇ ਹੀ ਮੁਠਭੇੜ ਦੌਰਾਨ ਰੇਓਸਾ ਥਾਣਾ ਇੰਚਾਰਜ ਰਾਜਕੁਮਾਰ ਸਰੋਜ ਅਤੇ ਸਿਪਾਹੀ ਸ਼ਿਵੇਂਦਰ ਵੀ ਜ਼ਖਮੀ ਹੋ ਗਏ, ਜਦਕਿ 2 ਬਦਮਾਸ਼ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ ਦੌਰਾਨ ਪੁਲਸ ਅਧਿਕਾਰੀ ਵਲੋਂ ਚਲਾਈ ਗਈ ਗੋਲੀ ਇਕ ਬਦਮਾਸ਼ ਅਨੀਸ ਪੁੱਤਰ ਜਾਬਿਰ ਨਿਵਾਸੀ ਜਟਪੁਰਵਾ ਰੇਓਸਾ ਦੇ ਪੈਰ 'ਚ ਲੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਰੀਬ 1 ਘੰਟੇ ਤਕ ਚੱਲੀ ਇਸ ਮੁਠਭੇੜ 'ਚ ਪੁਲਸ ਵਲੋਂ 3 ਰਾਊਂਡ ਗੋਲੀਬਾਰੀ ਕੀਤੀ ਗਈ, ਜਦਕਿ ਬਦਮਾਸ਼ਾਂ ਵਲੋਂ 7 ਰਾਊਂਡ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਇੰਸਪੈਕਟਰ ਰਾਜਕੁਮਾਰ ਸਰੋਜ ਅਤੇ ਸਿਪਾਹੀ ਸ਼ਿਵੇਂਦਰ ਸਿੰਘ ਜ਼ਖਮੀ ਹੋ ਗਏ। ਮੁਠਭੇੜ ਦੌਰਾਨ ਪੁਲਸ ਨੇ ਜ਼ਖਮੀ ਅਨੀਸ ਪੁੱਤਰ ਜਾਬਿਰ ਨਿਵਾਸੀ ਜਟਪੁਰਵਾ ਰੇਓਸਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦੇ 2 ਸਾਥੀ ਫਰਾਰ ਹੋਣ 'ਚ ਸਫਲ ਹੋ ਗਏ।
ਨਾਮੀ ਗੈਂਗਸਟ, ਕਈ ਮੁਕੱਦਮੇ ਦਰਜ
ਅਨੀਸ ਇਕ ਨਾਮੀ ਗੈਂਗਸਟਰ ਹੈ ਅਤੇ ਉਸ ਖਿਲਾਫ ਸੀਤਾਪੁਰ ਦੇ ਰੇਓਸਾ, ਸਦਰਪੁਰ ਅਤੇ ਥਾਣਪਿੰਡ ਤੋਂ ਇਲਾਵਾ ਲਖਨਊ, ਬਹਿਰਾਈਚ ਅਤੇ ਬਾਰਾਬੰਕੀ 'ਚ ਲੁੱਟ, ਡਕੈਤੀ, ਕਤਲ ਦੀ ਕੋਸ਼ਿਸ਼, ਵਿਸਫੋਟਕ ਐਕਟ ਅਤੇ ਐਨ. ਡੀ. ਪੀ. ਐਸ. ਦੇ ਕਈ ਮੁਕੱਦਮੇ ਦਰਜ ਹਨ।