ਪੁਲਸ ਕਰਮਚਾਰੀਆਂ ਦਰਮਿਆਨ ਬੋਲੇ ਸ਼ਾਹ- ‘ਇਹ ਥਰਡ ਡਿਗਰੀ ਦਾ ਯੁੱਗ ਨਹੀਂ’

08/28/2019 5:40:32 PM

ਨਵੀਂ ਦਿੱਲੀ— ਦਿੱਲੀ ’ਚ ਬਿਊਰੋ ਆਫ ਪੁਲਸ ਰਿਸਰਚ ਐਂਡ ਡੈਵਲਪਮੈਂਟ ਦੇ ਸਥਾਪਨਾ ਦਿਵਸ ਸਮਾਰੋਹ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਥਰਡ ਡਿਗਰੀ ਦਾ ਯੁੱਗ ਨਹੀਂ ਹੈ, ਸਾਨੂੰ ਜਾਂਚ ਲਈ ਵਿਗਿਆਨੀ ਤਰੀਕਿਆਂ ਦੀ ਵਰਤੋਂ ਕਰਨ ਦੀ ਲੋੜ ਹੈ।

ਮੋਦੀ 5 ਟ੍ਰਿਲੀਅਨ ਅਰਥ ਵਿਵਸਥਾ ਬਣਾਉਣਾ ਚਾਹੁੰਦੇ ਹਨ 
ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਟੀਚਾ ਉਦੋਂ ਪ੍ਰਾਪਤ ਹੋਵੇਗਾ, ਜਦੋਂ ਦੇਸ਼ ਦੀ ਰਾਸ਼ਟਰੀ ਸੁਰੱਖਿਆ ਬਰਕਰਾਰ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਟ੍ਰਿਲੀਅਨ ਅਰਥ ਵਿਵਸਥਾ ਬਣਾਉਣਾ ਚਾਹੁੰਦੇ ਹਨ। ਇਸ ਲਈ ਦੇਸ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਬਣਾਏ ਰੱਖਣ ਦੀ ਲੋੜ ਹੈ।

34 ਹਜ਼ਾਰ ਤੋਂ ਵਧ ਪੁਲਸ ਕਰਮਚਾਰੀਆਂ ਨੇ ਦਿੱਤਾ ਜੀਵਨ ਦਾ ਬਲੀਦਾਨ
ਉਨ੍ਹਾਂ ਨੇ ਕਿਹਾ ਕਿ 34 ਹਜ਼ਾਰ ਤੋਂ ਵਧ ਪੁਲਸ ਕਰਮਚਾਰੀਆਂ ਨੇ ਅੰਦਰੂਨੀ ਸੁਰੱਖਿਆ ਨੂੰ ਬਣਾਏ ਰੱਖਣ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ। ਪੁਲਸ ਸੁਧਾਰਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਬਦਲਦੀ ਚੁਣੌਤੀਆਂ ਅਨੁਸਾਰ ਪੁਲਸ ਬਲ ’ਚ ਸੁਧਾਰ ਲਿਆਉਣ ਦੀ ਲੋੜ ਹੈ ਪਰ ਪੁਲਸ ਸੁਧਾਰ ਇਕ ਬਹੁਤ ਵੱਡੀ ਧਾਰਨਾ ਹੈ ਅਤੇ ਇਸ ਲਈ ਇਸ ਨੂੰ ਬਿਊਰੋ ਆਫ ਪੁਲਸ ਰਿਸਰਚ ਐਂਡ ਡੈਵਲਪਮੈਂਟ ਵਲੋਂ ਫਿਰ ਤੋਂ ਡਿਜ਼ਾਈਨ ਕਰਨ ਦੀ ਲੋੜ ਹੈ।

ਆਪਣੇ ਸੁਝਾਅ ਗ੍ਰਹਿ ਮੰਤਰਾਲੇ ਨੂੰ ਭੇਜੋ
ਸ਼ਾਹ ਨੇ ਕਿਹਾ ਕਿ ਅਪਰਾਧਕ ਪ੍ਰਕਿਰਿਆ ਕੋਡ (ਸੀ.ਆਰ.ਪੀ.ਸੀ.) ਅਤੇ ਭਾਰਤੀ ਸਜ਼ਾ ਜ਼ਾਬਤਾ (ਆਈ.ਪੀ.ਸੀ.) ’ਚ ਜ਼ਰੂਰੀ ਤਬਦੀਲੀ ਕਰਨ ਲਈ ਦੇਸ਼ ਭਰ ’ਚ ਇਕ ਐਡਵਾਇਜ਼ਰੀ ਪ੍ਰਕਿਰਿਆ ਵੀ ਸ਼ੁਰੂ ਹੋਣੀ ਚਾਹੀਦੀ ਹੈ। ਸਾਰਿਆਂ ਨੂੰ ਇਸ ਨਾਲ ਸੰਬੰਧਤ ਆਪਣੇ ਸੁਝਾਅ ਗ੍ਰਹਿ ਮੰਤਰਾਲੇ ਨੂੰ ਭੇਜਣੇ ਚਾਹੀਦੇ ਹਨ। ਸਾਨੂੰ ਸੀ.ਆਰ.ਪੀ.ਸੀ. ਅਤੇ ਆਈ.ਪੀ.ਸੀ. ’ਚ ਤਬਦੀਲੀ ਲਿਆਉਣ ਦੀ ਦਿਸ਼ਾ ’ਚ ਅੱਗੇ ਵਧਣ ਦੀ ਲੋੜ ਹੈ। ਸ਼ਾਹ ਨੇ ਫੋਰੈਂਸਿਕ ਸਾਇੰਸ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਉਤਸ਼ਾਹ ਦੇਣ ’ਤੇ ਵੀ ਜ਼ੋਰ ਦਿੱਤਾ ਤਾਂ ਕਿ ਦੋਸ਼ੀਆਂ ਨੂੰ ਤੇਜ਼ੀ ਨਾਲ ਫੜਿਆ ਜਾ ਸਕੇ। ਇਸ ਨਾਲ ਸਾਨੂੰ ਪੀੜਤਾਂ ਨੂੰ ਤੁਰੰਤ ਨਿਆਂ ਪ੍ਰਦਾਨ ਕਰਨ ’ਚ ਮਦਦ ਮਿਲੇਗੀ ਅਤੇ ਜਨਤਾ ਦਰਮਿਆਨ ਅਪਰਾਧ ਕਰਨ ਦੀ ਮਾਨਸਿਕਤਾ ਵੀ ਘੱਟ ਹੋ ਜਾਵੇਗੀ।

ਰਾਸ਼ਟਰੀ ਪੱਧਰ ’ਤੇ ਪੁਲਸ ਯੂਨੀਵਰਸਿਟੀਆਂ ਦੀ ਹੋਵੇ ਸਥਾਪਨਾ 
ਸ਼ਾਹ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਪੁਲਸ ਯੂਨੀਵਰਸਿਟੀਆਂ ਅਤੇ ਫੋਰੈਂਸਿਕ ਵਿਗਿਆਨ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਹਰ ਰਾਜ ’ਚ ਇਸ ਨਾਲ ਜੁੜੇ ਕਾਲਜ ਹੋਣਗੇ। ਬਿਊਰੋ ਆਫ ਪੁਲਸ ਰਿਸਰਚ ਐਂਡ ਡੈਵਲਪਮੈਂਟ ਨੇ ਇਸ ਬਾਰੇ ਇਕ ਮਸੌਦਾ ਭੇਜਿਆ ਹੈ, ਇਸ ਨੂੰ ਜਲਦ ਹੀ ਕੈਬਨਿਟ ਦੇ ਸਾਹਮਣੇ ਰੱਖਿਆ ਜਾਵੇਗਾ।

DIsha

This news is Content Editor DIsha