ਪੀ. ਓ. ਕੇ. ਜੰਮੂ ਕਸ਼ਮੀਰ ਦਾ ਹੈ : ਗੁਲਾਮ ਨਬੀ ਆਜ਼ਾਦ

11/14/2017 12:41:38 PM

ਜੰਮੂ—ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨਬੀ ਆਜ਼ਾਦ ਨੇ ਕਿਹਾ ਹੈ ਕਿ ਪੀ. ਓ. ਕੇ. ਜੰਮੂ-ਕਸ਼ਮੀਰ ਦਾ ਹਿੱਸਾ ਹੈ ਅਤੇ ਉਸ ਦਾ ਹੀ ਰਹੇਗਾ ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਕਸ਼ਮੀਰ ਭਾਰਤ ਦਾ ਹਿੱਸਾ ਹੈ। ਗੁਲਾਮ ਨਬੀ ਆਜ਼ਾਦ ਨੇ ਇਹ ਬਿਆਨ ਨੈਸ਼ਨਲ ਕਾਨਫਰੰਸ ਦੇ ਮੁਖੀ ਡਾ. ਫਾਰੂਖ ਅਬਦੁੱਲਾ ਦੇ ਬਿਆਨ 'ਚ ਕਿਹਾ ਹੈ ਕਿ ਪੀ. ਓ. ਕੇ. ਪਾਕਿਸਤਾਨ ਦਾ ਹਿੱਸਾ ਹੈ ਅਤੇ ਉਸ ਦਾ ਹੀ ਰਹੇਗਾ। ਫਾਰੂਖ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।
ਗੁਲਾਮ ਨਬੀ ਆਜ਼ਾਦ ਨੇ ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਰਾਜਨੀਤਿਕ ਕਾਰਜਕਰਤਾਵਾਂ ਨੂੰ ਨਿਸ਼ਾਨਾ ਬਣਾਉਣ ਨੂੰ ਬਦਕਿਸਮਤੀ ਕਰਾਰ ਦਿੱਤਾ। ਸਿਰਫ ਇਹ ਹੀ ਨਹੀਂ ਬਲਕਿ ਉਨ੍ਹਾਂ ਨੇ ਕਿਹੈ ਹੈ ਕਿ ਇਕ ਪਾਰਟੀ ਦੇ ਕਾਰਜਕਰਤਾ ਦੂਜੀ ਪਾਰਟੀ ਦੇ ਕਾਰਜਕਰਤਾ ਵੱਲੋਂ ਵੀ ਮਾਰੇ ਜਾ ਚੁੱਕੇ ਹਨ। ਆਜ਼ਾਦ ਨੇ ਕਿਹਾ ਹੈ ਕਿ ਕੇਰਲ ਅਤੇ ਰਾਜਸਥਾਨ 'ਚ ਵੀ ਅਜਿਹਾ ਹੋ ਰਿਹਾ ਹੈ ਅਤੇ ਪੂਰੇ ਦੇਸ਼ 'ਚ ਹੀ ਮਾਹੌਲ ਬਹੁਤ ਖਰਾਬ ਹੈ। ਆਰਟ ਆਫ ਲਿਵਿੰਗ ਦੇ ਸੰਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਹੁਰੀਅਤ ਕਾਨਫਰੰਸ ਨੇ ਨੇਤਾਵਾਂ ਨੂੰ ਮਿਲਣ ਦੀ ਗੱਲ 'ਤੇ ਆਜ਼ਾਦ ਨੇ ਕਿਹਾ, ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੂੰ ਕਿਸੇ ਨੇ ਅਧਿਕਾਰਤ ਕੀਤਾ ਹੈ। ਕੁਝ ਲੋਕ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।