ਭਾਰਤ ''ਚ ਨਿਮੋਨੀਆ ਕਾਰਨ ਹਰ ਘੰਟੇ 14 ਤੋਂ ਵੱਧ ਬੱਚਿਆਂ ਦੀ ਹੋਈ ਮੌਤ : ਅਧਿਐਨ

11/13/2019 6:11:30 PM

ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ 2018 'ਚ ਹਰ ਘੰਟੇ 5 ਸਾਲ ਤੋਂ ਘੱਟ ਉਮਰ ਦੇ 14 ਤੋਂ ਵਧ ਬੱਚਿਆਂ ਦੀ ਮੌਤ ਨਿਮੋਨੀਆ ਨਾਲ ਹੋਈ। ਇਹ ਜਾਣਕਾਰੀ ਇਕ ਅਧਿਐਨ 'ਚ ਸਾਹਮਣੇ ਆਈ ਹੈ। ਭਾਰਤ ਉਸ ਸਾਲ ਗਲੋਬਲ ਪੱਧਰ 'ਤੇ ਇਸ ਬੀਮਾਰੀ ਕਾਰਨ ਹੋਣ ਵਾਲੇ ਬੱਚਿਆਂ ਦੀ ਮੌਤਾਂ ਲਈ ਜ਼ਿੰਮੇਵਾਰ ਟੌਪ 5 ਦੇਸ਼ਾਂ 'ਚੋਂ ਇਕ ਰਿਹਾ। 'ਸੇਵ ਦਿ ਚਿਲਡਰਨ', ਯੂਨੀਸੇਫ ਅਤੇ 'ਐਵਰੀ ਬਰਥ ਕਾਊਂਟਸ' ਵਲੋਂ ਕੀਤੇ ਗਏ ਅਧਿਐਨ- 'ਭਾਰਤ 'ਚ ਸਾਹ ਲੈਣ ਦੀ ਲੜਾਈ' ਵਿਚ ਕਿਹਾ ਗਿਆ ਹੈ ਕਿ ਨਿਮੋਨੀਆ ਨਾਲ 2018 'ਚ 5 ਸਾਲ ਤੋਂ ਘੱਟ ਉਮਰ ਦੇ 1,27,000 ਬੱਚਿਆਂ ਦੀ ਮੌਤ ਹੋਈ। 'ਸੇਵ ਦਿ ਚਿਲਡਰਨ' ਦੇ ਸਿਹਤ ਅਤੇ ਪੋਸ਼ਣ ਦੇ ਉੱਪ ਡਾਇਰੈਕਟਰ ਡਾ. ਰਾਜੇਸ਼ ਖੰਨਾ ਨੇ ਕਿਹਾ ਕਿ ਭਾਰਤ ਵਿਚ ਨਿਮੋਨੀਆ ਕਾਰਨ ਹਰ 4 ਮਿੰਟ 'ਚ 5 ਸਾਲ ਤੋਂ ਘੱਟ ਉਮਰ ਦੇ ਇਕ ਬੱਚੇ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਲਈ ਕੁਪੋਸ਼ਣ ਅਤੇ ਪ੍ਰਦੂਸ਼ਣ ਦੋ ਮੁੱਖ ਕਾਰਕ ਜ਼ਿੰਮੇਦਾਰ ਹਨ।

ਅਧਿਐਨ ਵਿਚ ਕਿਹਾ ਗਿਆ ਨਿਮੋਨੀਆ ਕਾਰਨ ਅੱਧ ਤੋਂ ਵੱਧ ਮੌਤਾਂ 5 ਦੇਸ਼ਾਂ— ਨਾਈਜੀਰੀਆ (1,62,000), ਭਾਰਤ (1,27,000), ਪਾਕਿਸਤਾਨ (58,000), ਕਾਂਗੋ ਲੋਕਤੰਤਰੀ ਗਣਰਾਜ (40,000) ਅਤੇ ਇਥੋਪੀਆ (32,000) 'ਚ ਹੋਈ।
ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 2017 'ਚ ਨਿਮੋਨੀਆ ਕਾਰਨ 14 ਫੀਸਦੀ ਬੱਚਿਆਂ ਦੀ ਮੌਤ ਹੋ ਗਈ। ਸਾਲ 2018 ਵਿਚ ਨਿਮੋਨੀਆ ਨਾਲ 5 ਸਾਲ ਤੋਂ ਘੱਟ ਉਮਰ ਦੇ 1,27,000 ਤੋਂ ਵੱਧ ਬੱਚਿਆਂ ਦੀ ਮੌਤ ਹੋਈ। ਅਧਿਐਨ ਵਿਚ ਇਹ ਗੱਲ ਵੀ ਸਾਫ ਕੀਤੀ ਗਈ ਕਿ ਭਾਰਤ ਵਿਚ 2016 'ਚ ਸਰਕਾਰ ਨੇ 16 ਡਾਲਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਿਹਤ 'ਤੇ ਖਰਚ ਕੀਤੇ। ਇਸ ਬੀਮਾਰੀ ਵਿਰੁੱਧ ਲੜਨ ਲਈ ਸਖਤ ਗਲੋਬਲ ਵਚਨਬੱਧਤਾ ਅਤੇ ਨਿਵੇਸ਼ ਵਿਚ ਵਾਧਾ ਕਰਨਾ ਮਹੱਤਵਪੂਰਨ ਹੈ।

Tanu

This news is Content Editor Tanu