PNB ਕੋਲ ਅਜਿਹੇ ਗਾਹਕ ਵੀ ਹਨ ਜਿਨ੍ਹਾਂ ਨੇ ਚੁਕਾਇਆ ਫੌਰੀ ਕਰਜ਼

02/23/2018 1:13:13 AM

ਨਵੀਂ ਦਿੱਲੀ— ਇਹ ਤਾਂ ਕਿਸੇ ਨੂੰ ਵੀ ਪਤਾ ਕਿ ਭਗੌੜਾ ਜੌਹਰੀ ਨੀਰਵ ਮੋਦੀ, ਜਿਸ ਨੇ ਪੰਜਾਬ ਨੈਸ਼ਨਲ ਬੈਂਕ ਪਾਸੋਂ ਅਰਬਾਂ ਰੁਪਏ ਦਾ ਕਰਜ਼ਾ ਹਾਸਲ ਕੀਤਾ ਹੋਇਆ ਹੈ ਕਦੇ ਮੋੜ ਸਕੇਗਾ ਕਿ ਨਹੀਂ। ਪਰ ਸਾਡੇ ਸਾਹਮਣੇ ਇਕ ਇਹ ਵੀ ਮਿਸਾਲ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਵੀ ਇਸੇ ਹੀ ਬੈਂਕ ਪਾਸੋਂ 5000 ਰੁਪਏ ਦਾ ਕਰਜ਼ਾ ਆਪਣੀ ਕਾਰ ਵਾਸਤੇ ਲਿਆ ਸੀ ਜਿਸ ਨੂੰ ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ ਉਨ੍ਹਾਂ ਦੀ ਵਿਧਵਾ ਪਤਨੀ ਲਲਿਤੀ ਨੇ ਆਪਣੀ ਪੈਨਸ਼ਨ ਵਿਚੋਂ ਅਦਾ ਕਰ ਦਿੱਤਾ ਸੀ। 
ਇਸ ਬਾਰੇ ਪ੍ਰਗਟਾਵਾ ਕਰਦਿਆਂ ਲਾਲ ਬਹਾਦਰ ਸ਼ਾਸਤਰੀ ਦੇ ਸਪੁੱਤਰ ਸੀਨੀਅਰ ਕਾਂਗਰਸ ਨੇਤਾ ਅਨਿਲ ਸ਼ਾਸਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਕ ਨਿੱਜੀ ਕੰਮ ਲਈ ਸਰਕਾਰੀ ਕਾਰ ਦੀ ਵਰਤੋਂ ਕੀਤੀ ਸੀ ਪਰ ਉਨ੍ਹਾਂ ਦੇ ਪਿਤਾ ਜੀ ਨੇ ਅਜਿਹੇ ਨਿੱਜੀ ਕੰਮਾਂ ਲਈ ਸਰਕਾਰੀ ਵਾਹਨ ਵਰਤੋਂ ਕਰਨ ਦੀ ਅੱਗੇ ਤੋਂ ਆਗਿਆ ਨਹੀਂ ਸੀ ਦਿੱਤੀ ਤੇ ਉਸ ਵੇਲੇ ਘਰ ਵਿਚ ਇਹ ਮੰਗ ਉਠੀ ਸੀ ਕਿ ਇਕ ਕਾਰ ਖਰੀਦ ਲਈ ਜਾਵੇ ਪਰ ਪੀ. ਐੱਮ. ਸ਼ਾਸਤਰੀ ਦੇ ਸਪੈਸ਼ਲ ਸਹਾਇਕ ਨੇ ਪਤਾ ਕੀਤਾ ਸੀ ਕਿ ਇਕ ਫੀਏਟ ਕਾਰ 12000 ਰੁਪਏ ਵਿਚ ਮਿਲ ਰਹੀ ਹੈ ਪਰ ਘਰ ਵਿਚ ਕੇਵਲ 7000 ਰੁਪਏ ਸਨ ਤਦ ਪਿਤਾ ਜੀ ਨੇ 1964 ਵਿਚ ਬਾਕੀ 5000 ਰੁਪਏ ਬੈਂਕ ਤੋਂ ਲੈਣ ਲਈ ਦਰਖਾਸਤ ਦਿੱਤੀ ਸੀ ਤੇ ਇਹ ਰਕਮ ਉਸੇ ਦਿਨ ਹੀ ਮਨਜ਼ੂਰ ਹੋ ਗਈ ਸੀ ਪਰ ਘਰ ਪਰਿਵਾਰ ਅਤੇ ਰਾਸ਼ਟਰ ਲਈ ਇਕ ਅਚਾਨਕ ਤ੍ਰਾਸਦੀ ਹੋ ਗਈ। ਪਿਤਾ ਜੀ 1966 ਵਿਚ ਤਾਸ਼ਕੰਦ ਵਿਚ ਸਵਰਗਵਾਸ ਹੋ ਗਏ, ਜਿੱਥੇ ਉਹ ਭਾਰਤ ਅਤੇ ਪਾਕਿ ਦਰਮਿਆਨ ਇਕ ਸੰਧੀ 'ਤੇ ਹਸਤਾਖਰ ਕਰਨ ਗਏ ਸਨ। ਇਸ ਘਟਨਾ ਤੋਂ ਬਾਅਦ ਬੈਂਕ ਦਾ ਕਰਜ਼ਾ ਬਿਨਾਂ ਅਦਾਇਗੀ ਹੋ ਗਿਆ ਜਿਸ ਨੂੰ ਮਾਤਾ ਲਲਿਤਾ ਨੇ ਆਪਣੀ ਪੈਨਸ਼ਨ 'ਚੋਂ ਚੁਕਾਇਆ ਸੀ। ਇਹ ਫੀਏਟ ਕਾਰ ਨੰ. ਡੀ. ਐੱਲ. ਏ. 6 ਲਾਲ ਬਹਾਦਰੀ ਸ਼ਾਸਤਰੀ ਮੈਮੋਰੀਅਲ 1, ਮੋਤੀ ਲਾਲ ਨਹਿਰੂ ਮਾਰਗ 'ਤੇ ਹੁਣ ਵੀ ਪਈ ਹੋਈ ਦੇਖੀ ਜਾ ਸਕਦੀ ਹੈ।