ਗੁਜਰਾਤ ਦੇ ਸੰਸਦ ਮੈਂਬਰਾਂ ਨਾਲ ਨਾਸ਼ਤਾ ਕਰਨਗੇ ਪੀ.ਐੱਮ.

03/24/2017 11:01:23 AM

ਗੁਜਰਾਤ/ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨਜ਼ਰਾਂ ਯੂ.ਪੀ. ਤੋਂ ਬਾਅਦ ਹੁਣ ਗੁਜਰਾਤ ''ਤੇ ਹੈ। ਇਸੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਆਪਣੇ ਘਰ 7 ਲੋਕ ਕਲਿਆਣ ਮਾਰਗ ''ਤੇ ਗੁਜਰਾਤ ਦੇ ਭਾਜਪਾ ਸੰਸਦ ਮੈਂਬਰਾਂ ਨਾਲ ਨਾਸ਼ਤੇ ਦਾ ਇੰਤਜ਼ਾਮ ਕੀਤਾ ਹੈ। ਨਾਸ਼ਤੇ ਤੋਂ ਬਾਅਦ ਪ੍ਰਧਾਨ ਮੰਤਰੀ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਸੰਸਦ ਮੈਂਬਰਾਂ ਨੂੰ ਸਫਲਤਾ ਦਾ ਮੰਤਰ ਦੱਸ ਸਕਦੇ ਹਨ।
ਗੁਜਰਾਤ ''ਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਯੂ.ਪੀ. ਚੋਣਾਂ ਦੇ ਤੁਰੰਤ ਬਾਅਦ ਇਸ ਮਹੀਨੇ 7 ਅਤੇ 8 ਮਾਰਚ ਨੂੰ ਪ੍ਰਧਾਨ ਮੰਤਰੀ 2 ਦਿਨਾਂ ਲਈ ਗੁਜਰਾਤ ਦੌਰੇ ''ਤੇ ਸਨ, ਜਿਸ ਨੂੰ ਗੁਜਰਾਤ ਦੇ ਚੋਣਾਵੀ ਸਾਲ ''ਚ ਭਾਜਪਾ ਵੱਲੋਂ ਚੋਣਾਵੀ ਬਿਗਲ ਦੇ ਤੌਰ ''ਤੇ ਵੀ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੇ ਭਾਜਪਾ ਚੇਅਰਮੈਨ ਅਮਿਤ ਸ਼ਾਹ ਨਾਲ ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰਾਂ ਨੂੰ ਨਾਸ਼ਤੇ ''ਤੇ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇ ਨਾਲ ਹੀ ਕਈ ਤਰ੍ਹਾਂ ਦੀ ਚਿਤਾਵਨੀ ਵੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸੰਸਦ ਮੈਂਬਰ ਯੂ.ਪੀ. ''ਚ ਪੁਲਸ ਅਤੇ ਦੂਜੇ ਅਧਿਕਾਰੀਆਂ ਦੇ ਟਰਾਂਸਫਰ-ਪੋਸਟਿੰਗ ਤੋਂ ਦੂਰ ਰਹਿਣ।
ਉਨ੍ਹਾਂ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਜੋ ਅਧਿਕਾਰੀ ਗਲਤ ਕੰਮ ਕਰੇਗਾ, ਉਹ ਨਤੀਜਾ ਭੁਗਤੇਗਾ। ਤੁਸੀਂ ਮੁੱਖ ਮੰਤਰੀ ''ਤੇ ਦਬਾਅ ਨਾ ਬਣਾਓ ਕਿ ਉਨ੍ਹਾਂ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਜਾਵੇ। ਯੂ.ਪੀ. ''ਚ ਮਿਲੀ ਬੰਪਰ ਜਿੱਤ ਨਾਲ ਖੁਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਦੇਸ਼ ਦੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਨਾਸ਼ਤੇ ''ਤੇ ਬੁਲਾਇਆ ਸੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਸਾਰੇ ਸੰਸਦ ਮੈਂਬਰਾਂ ਦੀਆਂ ਪ੍ਰਸ਼ੰਸਾਂ ਵੀ ਕੀਤੀ। ਭਾਜਪਾ ਨੂੰ ਯੂ.ਪੀ. ''ਚ ਮਿਲੀ ਬੰਪਰ ਜਿੱਤ ਦੇ ਬਾਵਜੂਦ ਪ੍ਰਧਾਨ ਮੰਤਰੀ ਅਤੇ ਭਾਜਪਾ ਆਰਾਮ ਕਰਨ ਦੀ ਮੁਦਰਾ ''ਚ ਨਹੀਂ ਹੈ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਹੁਣ ਆਮ ਚੋਣਾਂ ਲਈ ਵੀ ਤਿਆਰੀ ਸ਼ੁਰੂ ਕਰ ਦੇਣ ਲਈ ਕਿਹਾ ਹੈ ਜੋ ਅਗਲੇ 2 ਸਾਲਾਂ ''ਚ ਹੀ ਹੈ।

Disha

This news is News Editor Disha