PM ਮੋਦੀ ਦੇਸ਼ ਨੂੰ ਦੱਸਣ ਕਿ ਉਹ ਅਡਾਨੀ ਖ਼ਿਲਾਫ਼ ਕਿਉਂ ਨਹੀਂ ਕਰਵਾ ਰਹੇ ਜਾਂਚ : ਰਾਹੁਲ ਗਾਂਧੀ

09/02/2023 5:18:06 PM

ਰਾਏਪੁਰ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਜਨਤਾ ਨੂੰ ਦੱਸਣਾ ਚਾਹੀਦਾ ਕਿ ਉਹ ਅਡਾਨੀ ਖ਼ਿਲਾਫ਼ ਜਾਂਚ ਕਿਉਂ ਨਹੀਂ ਕਰਵਾ ਰਹੇ ਹਨ। ਰਾਹੁਲ ਨੇ ਇਹ ਵੀ ਕਿਹਾ ਕਿ ਨਫ਼ਰਤ ਅਤੇ ਹਿੰਸਾ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਉਹ ਆਰਥਿਕ ਰੂਪ ਨਾਲ ਮਜ਼ਬੂਤ ਹੋ ਸਕਦਾ ਹੈ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਨਵਾਂ ਰਾਏਪੁਰ 'ਚ ਰਾਜੀਵ ਯੁਵਾ ਮਿਤਾਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਕੁਝ ਦਿਨ ਪਹਿਲਾਂ ਆਰਥਿਕ ਮਾਮਲਿਆਂ ਦੇ ਦੁਨੀਆ ਦੇ ਸਭ ਤੋਂ ਅਖ਼ਬਾਰ ਨੇ ਲਿਖਿਆ ਹੈ ਕਿ ਨਰਿੰਦਰ ਮੋਦੀ ਦੇ ਕਰੀਬੀ ਅਡਾਨੀ ਨੇ ਹਿੰਦੁਸਤਾਨ ਤੋਂ ਹਜ਼ਾਰਾਂ ਕਰੋੜ ਰੁਪਏ ਬਾਹਰ ਭੇਜੇ ਅਤੇ ਉਸ ਪੈਸੇ ਨਾਲ ਸਟਾਕ ਮਾਰਕੀਟ 'ਚ ਆਪਣੇ ਸ਼ੇਅਰ ਦੀ ਕੀਮਤ ਵਧਾਈ।'' ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਅਤੇ ਦੇਸ਼ ਨੂੰ ਅਤੇ ਛੱਤੀਸਗੜ੍ਹ ਨੌਜਵਾਨਾਂ ਨੂੰ ਦੱਸਣਾ ਚਾਹੀਦਾ ਕਿ ਉਹ ਅਡਾਨੀ ਦੀ ਜਾਂਚ ਕਿਉਂ ਨਹੀਂ ਕਰਵਾ ਰਹੇ ਹਨ। ਅਜਿਹੀ ਕੀ ਗੱਲ ਹੈ ਕਿ ਨਰਿੰਦਰ ਮੋਦੀ ਜਾਂਚ ਨਹੀਂ ਕਰਵਾ ਰਹੇ ਹਨ। ਹਿੰਦੁਸਤਾਨ ਤੋਂ ਜੋ ਹਜ਼ਾਰਾਂ ਕਰੋੜ ਰੁਪਏ ਬਾਹਰ ਗਏ, ਉਹ ਕਿਸ ਦਾ ਪੈਸਾ ਹੈ। ਉਹ ਅਡਾਨੀ ਦਾ ਪੈਸਾ ਨਹੀਂ ਸੀ, ਕਿਸੇ ਹੋਰ ਦਾ ਪੈਸਾ ਸੀ।''

ਇਹ ਵੀ ਪੜ੍ਹੋ : ਤਿੜਕ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ! 5 ਧੀਆਂ ਨੇ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ, ਨਿਭਾਈਆਂ ਅੰਤਿਮ ਰਸਮਾਂ

ਰਾਹੁਲ ਨੇ ਕਿਹਾ,''ਮੈਂ ਤੁਹਾਨੂੰ ਸਾਫ਼ ਕਰ ਦਿੰਦਾ ਹਾਂ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਅਡਾਨੀ ਦੀ ਕੋਈ ਜਾਂਚ ਨਹੀਂ ਰਕਵਾ ਸਕਦੇ, ਕਿਉਂਕਿ ਜਾਂਚ ਦਾ ਨਤੀਜਾ ਨਿਕਲ ਗਿਆ ਤਾਂ ਉਸ ਦਾ ਨੁਕਸਾਨ ਅਡਾਨੀ ਨੂੰ ਨਹੀਂ ਕਿਸੇ ਹੋਰ ਨੂੰ ਹੋਵੇਗਾ।'' ਕਾਂਗਰਸ ਨੇਤਾ ਨੇ ਦੋਸ਼ ਲਗਾਇਆ,''ਭਾਜਪਾ ਅਤੇ ਨਰਿੰਦਰ ਮੋਦੀ ਹਿੰਦੁਸਤਾਨ ਦੇ 2-3 ਅਰਬਪਤੀਆਂ ਲਈ ਕੰਮ ਕਰਦੇ ਹਨ। ਨਾਮ ਤੁਸੀਂ ਜਾਣਦੇ ਹੀ ਹੋ।'' ਰਾਹੁਲ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਕੁਝ ਮਹੀਨੇ ਪਹਿਲਾਂ ਕਰਨਾਟਕ 'ਚ ਚੋਣਾਂ ਹੋਈਆਂ, ਇਕ ਪਾਸੇ ਭਾਜਪਾ ਅਤੇ ਉਨ੍ਹਾਂ ਦੀ ਵਿਚਾਰਧਾਰਾ ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਸੀ। ਉਨ੍ਹਾਂ ਦਾ ਕੰਮ ਲੋਕਾਂ ਨੂੰ ਵੰਡਣ ਦਾ, ਨਫ਼ਰਤ ਫੈਲਾਉਣ ਦਾ, ਹਿੰਸਾ ਫੈਲਾਉਣ ਦਾ ਹੈ। ਸਾਡਾ ਕੰਮ ਲੋਕਾਂ ਨੂੰ ਜੋੜਨ ਦਾ ਹੈ ਅਤੇ ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹਣ ਦਾ ਹੈ।'' ਉਨ੍ਹਾਂ ਕਿਹਾ,''ਛੱਤੀਸਗੜ੍ਹ 'ਚ ਅਸੀਂ ਕਿਸਾਨਾਂ ਨੂੰ ਝੋਨੇ ਲਈ ਸਹੀ ਕੀਮਤ ਦਿੱਤੀ। ਅਸੀਂ ਝੂਠੇ ਵਾਅਦੇ ਨਹੀਂ ਕਰਦੇ। ਅਸੀਂ 15 ਲੱਖ ਰੁਪਏ ਦੇਣ ਦਾ ਵਾਅਦਾ ਨਹੀਂ ਕਰਦੇ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha