ਜਾਣੋ, 71ਵੇਂ ''ਸਵਤੰਤਰਾ ਦਿਵਸ'' ''ਤੇ ਪੀ.ਐਮ. ਮੋਦੀ ਵਲੋਂ ਕਹੀਆਂ ਗਈਆਂ ਇਹ 10 ਖਾਸ ਗੱਲਾਂ

08/15/2017 9:37:19 AM

ਨਵੀਂ ਦਿੱਲੀ— ਆਜ਼ਾਦੀ ਦੇ ਮੌਕੇ ਉੱਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਚੌਥੀ ਵਾਰ ਲਾਲ ਕਿਲੇ ਦੀ ਪ੍ਰਾਚੀਰ ਤੋਂ ਦੇਸ਼ ਨੂੰ ਸੰਬੋਧਿਤ ਕੀਤਾ। ਦੇਸ਼ ਅੱਜ ਆਪਣਾ 71ਵਾਂ ਆਜ਼ਾਦੀ ਦਿਨ ਮਨਾ ਰਿਹਾ ਹੈ। ਇਸ ਮੌਕੇ ਉੱਤੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਤਰੰਗਾ ਲਹਿਰਾਇਆ। ਜਾਣੋ, 15 ਅਗਸਤ ਨੂੰ ਪੀ.ਐਮ. ਮੋਦੀ ਦੇ ਭਾਸ਼ਣ ਦੌਰਾਨ ਕਹੀਆਂ ਗਈਆਂ 10 ਪ੍ਰਮੁੱਖ ਗੱਲਾਂ—
1. ਪੀ.ਐਮ. ਮੋਦੀ ਨੇ ਕਿਹਾ ਫੌਜ ਲਈ ਸਾਲਾਂ ਤੋਂ ਲਟਕੇ ਵਨ ਰੈਂਕ ਵਨ ਪੈਂਸ਼ਨ ਨੂੰ ਅਸੀਂ ਲਾਗੂ ਕੀਤਾ। ਜੀ.ਐਸ.ਟੀ. ਜਿਸ ਤਰ੍ਹਾਂ ਨਾਲ ਸਫਲ ਹੋਇਆ ਉਸ ਦੇ ਪਿੱਛੇ ਲੋਕਾਂ ਦਾ ਬਹੁਤ ਵੱਡਾ ਹੱਥ ਹੈ।
2. ਪ੍ਰਧਾਨਮੰਤਰੀ ਮੋਦੀ ਨੇ ਕਿਹਾ ਦੇਸ਼ ਦੀ ਰੱਖਿਆ-ਸੁਰੱਖਿਆ ਆਮ ਜਨਤਾ ਦੇ ਦਿਲ ਵਿਚ ਬਹੁਤ ਵੱਡੀ ਗੱਲ ਹੈ। ਕੁਰਬਾਨੀ ਦੇਣ ਤੋਂ ਸਾਡੇ ਵੀਰ ਕਦੇ ਪਿੱਛੇ ਨਹੀਂ ਰਹਿੰਦੇ। ਯੂਨੀਫਾਰਮ ਵਿਚ ਰਹਿਣ ਵਾਲੇ ਲੋਕਾਂ ਨੇ ਤਿਆਗ ਕੀਤਾ ਹੈ। ਸਰਜੀਕਲ ਸਟਰਾਈਕ ਹੋਈ ਤਾਂ ਦੁਨੀਆ ਨੂੰ ਸਾਡਾ ਲੋਹਾ ਮੰਨਣਾ ਪਿਆ।
3. ਪੀ.ਐਮ. ਮੋਦੀ ਨੇ ਕਿਹਾ ਹਰ ਕੋਈ ਆਪਣੀ ਜਗ੍ਹਾ ਤੋਂ 2022 ਲਈ ਇੱਕ ਨਵੀਂ ਊਰਜਾ, ਨਵੇਂ ਸੰਕਲਪ ਨਾਲ ਤਬਦੀਲੀ ਲਿਆ ਸਕਦੇ ਹਨ। ਨਵਾਂ ਭਾਰਤ ਜੋ ਸੁਰੱਖਿਅਤ ਹੋ, ਖੁਸ਼ਹਾਲ ਹੋ। ਸਾਰਿਆਂ ਨੂੰ ਸਮਾਨ ਮੌਕੇ ਮੁਹੱਈਆ ਹੋਣ।
4. ਪ੍ਰਧਾਨਮੰਤਰੀ ਮੋਦੀ ਨੇ ਕਿਹਾ ਅੱਜ ਦੁੱਗਣੀ ਰਫਤਾਰ ਨਾਲ ਸੜਕਾਂ ਬਣ ਰਹੀਆਂ ਹਨ, ਦੁੱਗਣੀ ਰਫਤਾਰ ਨਾਲ ਰੇਲ ਦੀ ਪਟਰੀ ਵਿਛਾਈ ਜਾ ਰਹੀ ਹਨ। 14 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਨੂੰ ਪਹਿਲੀ ਵਾਰ ਬਿਜਲੀ ਮਿਲੀ ਹੈ। 29 ਕਰੋੜ ਗਰੀਬਾਂ ਦੇ ਬੈਂਕ ਅਕਾਉਂਟ ਖੁੱਲੇ ਹਨ।
5. ਮੋਦੀ ਨੇ ਕਿਹਾ ਨੌਜਵਾਨਾਂ ਨੂੰ ਰੋਜਗਾਰ ਲਈ ਬੈਂਕ ਤੋਂ ਲੋਨਦੀ ਮੰਜੂਰੀ ਮਿਲਦੀ ਹੈ। 2 ਕਰੋੜ ਗਰੀਬ ਮਾਤਾਵਾਂ ਨੂੰ ਲੱਕੜੀ ਦੇ ਚੂਲ੍ਹੇ ਤੋਂ ਮੁਕਤੀ ਮਿਲਦੀ ਹੈ। ਸਮਾਂ ਬਦਲ ਗਿਆ ਹੈ। ਸਰਕਾਰ ਜੋ ਕਹਿੰਦੀ ਹੈ ਉਹੀ ਹੁਣ ਕਰਨ ਲਈ ਪ੍ਰਤੀਬੰਧ ਹੈ।
6. ਪ੍ਰਧਾਨਮੰਤਰੀ ਮੋਦੀ ਨੇ ਕਿਹਾ ਅੱਜ ਭਾਰਤ ਦੀ ਸਾਖ ਵਿਸ਼ਵ ਵਿਚ ਵੱਧ ਰਹੀ ਹੈ। ਅੱਤਵਾਦ ਖਿਲਾਫ ਲੜਾਈ ਵਿਚ ਅੱਜ ਅਸੀ ਇਕੱਲੇ ਨਹੀਂ ਹਾਂ। ਦੁਨੀਆ ਦੇ ਕਈ ਦੇਸ਼ ਸਰਗਰਮ ਰੂਪ ਨਾਲ ਮਦਦ ਕਰ ਰਹੇ ਹਨ। ਵਿਸ਼ਵ ਦੇ ਦੇਸ਼ਾਂ ਨਾਲ ਮੋਡੇ ਨਾਲ ਮੋਢਾ ਮਿਲਾਕੇ ਅੱਤਵਾਦ ਖਿਲਾਫ ਲੜ ਰਹੇ ਹਾਂ।
7. ਮੋਦੀ ਨੇ ਕਿਹਾ ਜੰਮੂ-ਕਸ਼ਮੀਰ ਦਾ ਵਿਕਾਸ, ਸਮਾਨ ਨਾਗਰਿਕ ਸੁਪਨਿਆਂ ਨੂੰ ਪੂਰਾ ਕਰਨਾ ਜੰਮੂ-ਕਸ਼ਮੀਰ ਦੀ ਸਰਕਾਰ ਨਾਲ ਇਸ ਦੇਸ਼ਵਾਸੀਆਂ ਦਾ ਸੰਕਲਪ ਹੈ। ਕਸ਼ਮੀਰ ਅੰਦਰ ਜੋ ਕੁੱਝ ਹੁੰਦਾ ਹੈ, ਵਿਰੋਧੀ ਵੀ ਬਹੁਤ ਹੁੰਦੇ ਹਨ।
8. ਪ੍ਰਧਾਨਮੰਤਰੀ ਮੋਦੀ ਨੇ ਕਿਹਾ ਸਰਕਾਰ ਬਣਨ ਦੇ ਬਾਅਦ ਅਸੀਂ ਪਹਿਲਾ ਕੰਮ ਕੀਤਾ ਸੀ ਐਸ.ਆਈ.ਟੀ. ਬਣਾਉਣ ਦਾ। ਅੱਜ 300 ਲੱਖ ਤੋਂ ਜ਼ਿਆਦਾ ਕਾਲ਼ਾ ਧਨ ਅਸੀਂ ਬਾਹਰ ਕਢਵਾਇਆ ਹੈ। ਜੋ ਕਾਲ਼ਾ ਧਨ ਲੁਕਿਆ ਸੀ ਉਸਨੂੰ ਅਸੀ ਮੁੱਖ-ਧਾਰਾ ਵਿੱਚ ਲਿਆਉਣ ਵਿੱਚ ਸਫਲ ਰਹੇ।
9. ਮੋਦੀ ਨੇ ਕਿਹਾ ਇਹ ਦੇਸ਼ ਬੁੱਧ ਦਾ ਹੈ, ਗਾਂਧੀ ਦਾ ਹੈ। ਇੱਥੇ ਸ਼ਰਧਾ ਦੇ ਨਾਮ ਉੱਤੇ ਹਿੰਸਾ ਦੇ ਰਸਤੇ ਨੂੰ ਬੜਾਵਾ ਨਹੀਂ ਦਿੱਤਾ ਜਾ ਸਕਦਾ। ਉਸ ਸਮੇਂ ਨਾਅਰਾ ਸੀ ਭਾਰਤ ਛੱਡੋ ਅਤੇ ਅੱਜ ਸਾਡਾ ਨਾਅਰਾ ਹੈ, ਭਾਰਤ ਜੋੜੋ।
10. ਪ੍ਰਧਾਨਮੰਤਰੀ ਮੋਦੀ ਨੇ ਕਿਹਾ ਪਿਛਲੇ 3 ਸਾਲ ਵਿਚ ਪ੍ਰਧਾਨਮੰਤਰੀ ਮੁਦਰਾ ਯੋਜਨਾ ਕਾਰਨ ਕਰੋੜਾਂ ਨੌਜਵਾਨਾਂ ਨੂੰ ਸਵ-ਰੋਜ਼ਗਾਰ ਦੀ ਪ੍ਰੇਰਨਾ ਮਿਲੀ। ਪਿਛਲੇ 3 ਸਾਲਾਂ ਵਿਚ 6 ਨਵੇਂ ਆਈ.ਆਈ.ਐਮ., 8 ਨਵੇਂ ਆਈ.ਆਈ.ਟੀ. ਦੀ ਅਸੀਂ ਉਸਾਰੀ ਕਰਵਾਈ।