ਗੁਜਰਾਤ 'ਚ ਵੱਡੀ ਜਿੱਤ ਵੱਲ ਭਾਜਪਾ; PM ਮੋਦੀ ਸ਼ਾਮ 6 ਵਜੇ ਜਾਣਗੇ BJP ਹੈੱਡ ਕੁਆਰਟਰ

12/08/2022 11:54:50 AM

ਨਵੀਂ ਦਿੱਲੀ- ਗੁਜਰਾਤ 'ਚ ਵਿਧਾਨ ਸਭਾ ਚੋਣਾਂ 'ਤੇ ਹੋ ਰਹੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਨੂੰ ਬੰਪਰ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਭਾਜਪਾ 1995 ਤੋਂ ਸੂਬੇ 'ਚ ਕੋਈ ਵਿਧਾਨ ਸਭਾ ਚੋਣਾਂ ਨਹੀਂ ਹਾਰੀ ਹੈ। ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 6 ਵਜੇ ਦਿੱਲੀ ਭਾਜਪਾ ਹੈੱਡ ਕੁਆਰਟਰ ਪਹੁੰਚਣਗੇ ਅਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ : ਗੁਜਰਾਤ ਚੋਣ ਨਤੀਜੇ: ਵੋਟਾਂ ਦੀ ਗਿਣਤੀ ਜਾਰੀ, ਸ਼ੁਰੂਆਤੀ ਰੁਝਾਨਾਂ ’ਚ BJP ਨੇ ਬਣਾਈ ਲੀਡ, ‘AAP’ ਤੇ ਕਾਂਗਰਸ ਪਿੱਛੇ

ਦੱਸਣਯੋਗ ਹੈ ਕਿ ਗੁਜਰਾਤ 'ਚ ਜਿੱਥੇ ਭਾਜਪਾ ਜਿੱਤ ਵੱਲ ਵਧ ਰਹੀ ਹੈ ਤਾਂ ਉੱਥੇ ਹੀ ਹਿਮਾਚਲ ਵਿਧਾਨ ਸਭਾ 'ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੀ.ਐੱਮ. ਮੋਦੀ ਸ਼ਾਮ ਨੂੰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਚੋਣਾਂ 'ਚ ਭਾਜਪਾ ਦੇ ਪ੍ਰਦਰਸ਼ਨ ਅਤੇ ਵਰਕਰਾਂ ਦੀ ਮਿਹਨਤ 'ਤੇ ਚਰਚਾ ਕਰਨਗੇ। ਗੁਜਰਾਤ 'ਚ ਭਾਜਪਾ ਨੂੰ 150 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ, ਜਦੋਂ ਕਿ ਕਾਂਗਰਸ ਨੂੰ 19 ਸੀਟਾਂ ਮਿਲ ਰਹੀਆਂ ਹਨ। ਉੱਥੇ ਹੀ ਹਿਮਾਚਲ ਪ੍ਰਦੇਸ਼ 'ਚ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ 27 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦੋਂ ਕਿ ਕਾਂਗਰਸ ਨੂੰ 38 ਸੀਟਾਂ ਮਿਲਦੀਆਂ ਦਿੱਸ ਰਹੀਆਂ ਹਨ।

ਇਹ ਵੀ ਪੜ੍ਹੋ : ਹਿਮਾਚਲ ਚੋਣ ਨਤੀਜੇ: ਭਾਜਪਾ ਅਤੇ ਕਾਂਗਰਸ ’ਚ ਮੁਕਾਬਲਾ ਸਖ਼ਤ, AAP ਨੇ ਨਹੀਂ ਖੋਲ੍ਹਿਆ ਖਾਤਾ

DIsha

This news is Content Editor DIsha