ਪ੍ਰਧਾਨ ਮੰਤਰੀ ਮੋਦੀ ਨੇ ਫ਼ੌਜ ਦੇ ਇਕ ਅਧਿਕਾਰੀ ਨਾਲ 21 ਸਾਲ ਬਾਅਦ ਕੀਤੀ ਮੁਲਾਕਾਤ

10/24/2022 1:46:22 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਰਗਿਲ 'ਚ ਹਥਿਆਰਬੰਦ ਫ਼ੋਰਸਾਂ ਦੇ ਕਰਮੀਆਂ ਨਾਲ ਦੀਵਾਲੀ ਮਨਾਈ ਅਤੇ ਇਸ ਦੌਰਾਨ ਜਦੋਂ ਇਕ ਨੌਜਵਾਨ ਫ਼ੌਜ ਅਧਿਕਾਰੀ ਨੇ 2001 'ਚ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਨ੍ਹਾਂ ਨਾਲ ਲਈ ਗਈ ਇਕ ਤਸਵੀਰ ਉਨ੍ਹਾਂ ਨੂੰ ਭੇਟ ਕੀਤੀ ਤਾਂ ਭਾਵੁਕ ਪਲ ਸਾਹਮਣੇ ਆਇਆ। ਇਹ ਤਸਵੀਰ ਉਸ ਸਮੇਂ ਲਈ ਗਈ ਸੀ, ਜਦੋਂ ਪੀ.ਐੱਮ. ਮੋਦੀ ਸੈਨਿਕ ਸਕੂਲ ਗਏ ਸਨ, ਜਿੱਥੇ ਮੇਜਰ ਅਮਿਤ ਸੈਨਿਕ ਪੜ੍ਹਿਆ ਕਰਦਾ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਮੇਜਰ ਅਮਿਤ ਨੇ ਗੁਜਰਾਤ ਦੇ ਬਾਲਾਚੜੀ 'ਚ ਸੈਨਿਕ ਸਕੂਲ 'ਚ ਪੀ.ਐੱਮ. ਮੋਦੀ ਨਾਲ ਮੁਲਾਕਾਤ ਕੀਤੀ ਸੀ। ਮੋਦੀ ਸੂਬੇ ਦੇ ਮੁੱਖ ਮੰਤਰੀ ਬਣਨ ਦੇ ਤੁਰੰਤ ਬਾਅਦ ਅਕਤੂਬਰ 'ਚ ਉਸ ਸਕੂਲ ਗਏ ਸਨ। ਇਕ ਅਧਿਕਾਰੀ ਨੇ ਕਿਹਾ,''ਅੱਜ ਕਾਰਗਿਲ 'ਚ ਦੋਵੇਂ ਮੁੜ ਜਦੋਂ ਇਕ-ਦੂਜੇ ਨੂੰ ਮਿਲੇ ਤਾਂ ਇਹ ਬਹੁਤ ਭਾਵੁਕ ਮੁਲਾਕਾਤ ਸੀ।'' ਤਸਵੀਰ 'ਚ ਅਮਿਤ ਅਤੇ ਇਕ ਹੋਰ ਵਿਦਿਆਰਥੀ ਮੋਦੀ ਤੋਂ ਸ਼ੀਲਡ ਲੈਂਦੇ ਹੋਏ ਦਿੱਸ ਰਹੇ ਹਨ। ਸਾਲ 2014 'ਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਹਰ ਸਾਲ ਹਥਿਆਰਬੰਦ ਫ਼ੋਰਸਾਂ ਦੇ ਕਰਮੀਆਂ ਨਾਲ ਦੀਵਾਲੀ ਮਨਾਉਣ ਦੇ ਆਪਣੇ ਰਿਵਾਜ਼ ਦੀ ਪਾਲਣਾ ਕਰਦੇ ਹੋਏ, ਪੀ.ਐੱਮ. ਮੋਦੀ ਨੇ ਕਾਰਗਿਲ 'ਚ ਅੱਜ ਫ਼ੌਜੀਆਂ ਨਾਲ ਇਹ ਤਿਉਹਾਰ ਮਨਾਇਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha