ਕੁੰਭ ਮੇਲੇ ''ਚ ਪੰਡਿਤ ਨਹਿਰੂ ਦੇ ਆਉਣ ਕਾਰਨ ਮਚੀ ਸੀ ਭਾਜੜ, ਮਾਰੇ ਗਏ ਸਨ ਹਜ਼ਾਰਾਂ ਲੋਕ: ਮੋਦੀ

05/01/2019 6:37:53 PM

ਕੋਸ਼ਾਂਬੀ— ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਕ ਵਾਰ ਮੁੜ ਚੋਣ ਸਿਆਸਤ 'ਚ ਘਸੀਟਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਬੁੱਧਵਾਰ ਨੂੰ ਕਿਹਾ ਕਿ ਉਸ ਸਮੇਂ ਕੁੰਭ ਮੇਲਾ ਇਨ੍ਹਾਂ ਵੱਡਾ ਨਹੀਂ ਹੁੰਦਾ ਸੀ। ਜਿੰਨਾ ਅੱਜਕਲ ਹੁੰਦਾ ਹੈ। ਪੰਡਿਤ ਨਹਿਰੂ ਵੀ ਉਸ ਮੇਲੇ 'ਚ ਗਏ ਸਨ। ਉਥੇ ਭਾਜੜ ਮਚ ਗਈ ਸੀ। ਹਜ਼ਾਰਾਂ ਵਿਅਕਤੀ ਕੁਚਲੇ ਕਾਰਨ ਮਾਰੇ ਗਏ ਸਨ। ਸਰਕਾਰ ਦੀ ਇੱਜ਼ਤ ਬਚਾਉਣ ਅਤੇ ਪੰਡਿਤ ਨਹਿਰੂ 'ਤੇ ਕੋਈ ਦਾਗ ਨਾ ਲੱਗੇ, ਕਾਰਨ ਖਬਰਾਂ ਦਬਾ fਦੱਤੀਆਂ ਗਈਆਂ।

ਇੱਥੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਰੈਲੀਆਂ 'ਚ ਬੋਲਦਿਆਂ ਮੋਦੀ ਨੇ ਕਿਹਾ ਕਿ ਇਸ ਵਾਰ ਕੁੰਭ ਦੇ ਮੇਲੇ 'ਚ ਲੱਖਾਂ ਸ਼ਰਧਾਲੂ ਆਏ, ਪ੍ਰਧਾਨ ਮੰਤਰੀ ਦੇ ਨਾਤੇ ਮੈਂ ਵੀ ਉੱਥੇ ਗਿਆ ਪਰ ਉੱਥੇ ਕੋਈ ਭਾਜੜ ਨਹੀਂ ਮਚੀ ਅਤੇ ਨਾ ਹੀ ਕਿਸੇ ਦੀ ਮੌਤ ਹੋਈ। ਪ੍ਰਬੰਧ ਕਿਵੇਂ ਬਦਲਦੇ ਹਨ, ਇਹ ਉਸਦੀ ਇਕ ਉਦਾਹਰਣ ਹੈ। ਪੰਡਿਤ ਨਹਿਰੂ ਸਮੇਂ ਹੋਰਨਾਂ ਪਾਰਟੀਆਂ ਦਾ ਨਾਮੋਨਿਸ਼ਾਨ ਨਹੀਂ ਸੀ। ਕੇਂਦਰ ਅਤੇ ਵੱਖ-ਵੱਖ ਸੂਬਿਆਂ 'ਚ ਕਾਂਗਰਸ ਦੀਆਂ ਹੀ ਸਰਕਾਰਾਂ ਸਨ। ਇਸ ਕਾਰਨ ਮੌਤਾਂ ਦੀ ਖਬਰ ਦਬਾ ਦਿੱਤੀ ਗਈ ਆਪਣੇ ਪਰਿਵਾਰਕ ਨੂੰ ਇਕ ਰੁਪਈਆ ਤੱਕ ਨਹੀ ਮਿਲਿਆ। ਸਿਰਫ ਭਾਜੜ ਹੀ ਨਹੀਂ ਭਾਜੜ ਤੋਂ ਬਾਅਦ ਜੋ ਕੁਝ ਹੋਇਆ ਉਹ ਵੀ ਜ਼ੁਲਮ ਸੀ।

ਇਸ ਵਾਰ ਦੇ ਕੁੰਭ ਮੇਲੇ ਨੇ ਪਿੱਛੋਂ ਸ਼ਾਨ ਨਾਲ ਮੇਰਾ ਸਿਰ ਹੋਇਆ ਉੱਚਾ-
ਮੋਦੀ ਨੇ ਕਿਹਾ ਕਿ ਪਹਿਲਾਂ ਕੁੰਭ ਹੁੰਦਾ ਸੀ ਤਾਂ ਅਖਾੜਿਆਂ ਦਰਮਿਆਨ ਜ਼ਮੀਨ ਨੂੰ ਲੈ ਕੇ ਵਿਵਾਦ ਉਠਦੇ ਸਨ, ਭ੍ਰਿਸ਼ਟਾਚਾਰ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਸਨ। ਇਸ ਵਾਰ ਕੁੰਭ ਦਾ ਮੇਲਾ ਹੋਇਆ। ਸ਼ਾਨ ਨਾਲ ਸਿਰ ਉੱਚਾ ਹੋ ਗਿਆ। ਇਕ ਵੀ ਦੋਸ਼ ਨਹੀਂ ਲੱਗਾ ਕੁੰਭ ਦੇ ਮੇਲੇ 'ਚ ਜਿੰਨਾ ਲੋਕਾਂ ਨੇ ਸਫਾਈ ਕੀਤੀ, ਉਨ੍ਹਾਂ ਲਈ ਮੇਰੇ ਮੰਨ 'ਚ ਬਹੁਤ ਸਤਿਕਾਰ ਰਿਹਾ। ਸਫਾਈ ਕਰਨ ਵਾਲੇ ਭਰਾਵਾਂ ਭੈਣਾਂ ਦੇ ਪੈਰ ਧੋ ਕੇ ਮੈਨੂੰ ਜੋ ਪੁੰਨ ਮਿਲਿਆ, ਉਹ ਮੇਰੀ ਸਭ ਤੋਂ ਵੱਡੀ ਪੂੰਜੀ ਹੈ।

Iqbalkaur

This news is Content Editor Iqbalkaur