ਜਨਮਦਿਨ ਵਿਸ਼ੇਸ਼- ਮੋਦੀ ਨੇ ਇਨ੍ਹਾਂ 6 ਵੱਡੇ ਫੈਸਲਿਆਂ ਨੇ ਬਦਲ ਦਿੱਤਾ ਇਤਿਹਾਸ

09/17/2019 2:01:17 PM

ਨਵੀਂ ਦਿੱਲੀ—ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 69 ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। 1950 ਨੂੰ ਅੱਜ ਦੇ ਦਿਨ ਭਾਵ 17 ਸਤੰਬਰ ਨੂੰ ਜਨਮੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਆਜ਼ਾਦ ਭਾਰਤ ਦੀ ਹਵਾ 'ਚ ਅੱਖਾਂ ਖੋਲੀਆ। ਇੱਕ ਸਾਧਾਰਨ ਪਰਿਵਾਰ 'ਚ ਜਨਮੇ ਅਤੇ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਾਲੇ ਮੋਦੀ ਦਾ ਸੱਤਾ ਦੇ ਸਿਖਰ 'ਤੇ ਪਹੁੰਚਣਾ ਇਸ ਗੱਲ ਦਾ ਵੱਲ ਇਸ਼ਾਰਾ ਕਰਦਾ ਹੈ ਕਿ ਜ਼ਿੰਦਗੀ 'ਚ ਇੱਕ ਵਿਅਕਤੀ ਜੇਕਰ ਪੱਕਾ ਇਰਾਦਾ ਕਰ ਲੈਣ ਤਾਂ ਉਸ ਨੂੰ ਕਿਸੇ ਵੀ ਮੰਜਿਲ ਤੱਕ ਪਹੁੰਚਣ ਤੋਂ ਰੋਕਿਆ ਨਹੀਂ ਸਕਦਾ ਹੈ। ਮੋਦੀ ਦੀ ਪ੍ਰਸਿੱਧੀ ਦਾ ਸਭਾ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਹਮੇਸ਼ਾ ਕ੍ਰੈਡਿਟ ਦੇਣ ਤੋਂ ਪਿੱਛੇ ਨਹੀਂ ਹੱਟਦੇ। ਲੋਕਾਂ ਨੂੰ ਖੁੱਲ ਕੇ ਉਤਸ਼ਾਹਿਤ ਕਰਨਾ ਹੀ ਉਨ੍ਹਾਂ ਦੀ ਫੈਨ ਫਾਲੋਅਰਜ਼ ਨੂੰ ਵਧਾਉਣਾ ਹੈ। ਆਪਣੇ ਪਹਿਲੇ ਕਾਰਜਕਾਲ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ 'ਚ ਰਾਸ਼ਟਰੀ ਅਤੇ ਅੰਤਰਾਰਾਸ਼ਟਰੀ ਪੱਧਰ ਦੀਆਂ ਉੱਪਲੱਬਧੀਆਂ ਹਾਸਲ ਕੀਤੀ ਹੈ। ਪੀ. ਐੱਮ. ਮੋਦੀ ਨੇ ਕਈ ਇਤਿਹਾਸਿਕ ਫੈਸਲੇ ਲੈਂਦੇ ਹੋਏ ਨਵੇਂ ਰਿਕਾਰਡ ਬਣਾਏ ਅਤੇ ਸਾਲਾਂ ਪੁਰਾਣੇ ਤਮਾਮ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਇਹ ਹਨ ਪੀ. ਐੱਮ. ਮੋਦੀ ਦੀਆਂ ਉਪਲੱਬਧੀਆਂ....

ਧਾਰਾ 370 ਹਟਾਉਣਾ-
ਭਾਰਤ ਕਦੀ ਵੀ 5 ਅਗਸਤ 2019 ਨੂੰ ਨਹੀਂ ਭੁੱਲ ਸਕੇਗਾ, ਕਿਉਂਕਿ ਉਸ ਦਿਨ ਕਸ਼ਮੀਰ ਕਈ ਸਾਲਾਂ ਤੋਂ ਬੰਨੀਆਂ ਜੰਜ਼ੀਰਾਂ ਤੋਂ ਆਜ਼ਾਦ ਹੋਇਆ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਧਾਰਾ 370 ਖਤਮ ਕਰ ਕੇ ਜੰਮੂ-ਕਸ਼ਮੀਰ 'ਚ ਸੁੱਖ ਸ਼ਾਂਤੀ ਦੀ ਬਹਾਲੀ ਵਾਲੀ ਦਿਸ਼ਾ 'ਚ ਇਤਿਹਾਸਿਕ ਕਦਮ ਚੁੱਕਿਆ ਸੀ,  ਜਿਸ ਧਾਰਾ 370 ਨੂੰ ਖਤਮ ਕਰਨ ਲਈ ਪੀ. ਐੱਮ. ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਵਰਗੇ ਮੈਜਰਿਟੀ ਦੀ ਸਰਕਾਰ ਨੇ ਛੂਹਣ ਦਾ ਹੌਸਲਾ ਵੀ ਨਹੀ ਦਿਖਾ ਸਕੀ, ਉਸ ਨੂੰ ਮੋਦੀ-ਸ਼ਾਹ ਦੀ ਜੋੜੀ ਨੇ ਹਮੇਸ਼ਾ-ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ 'ਚ ਸਮੇਟ ਕੇ ਰੱਖ ਦਿੱਤਾ। ਮੋਦੀ ਸਰਕਾਰ ਨੇ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਵਾਲੀ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸ਼ਿਤ ਪ੍ਰਦੇਸ਼ ਅਤੇ ਲੱਦਾਖ ਨੂੰ ਵਿਧਾਨ ਸਭਾ ਵਾਲਾ ਕੇਂਦਰ ਐਲਾਨ ਕਰ ਦਿੱਤਾ ਹੈ।

ਤਿੰਨ ਤਲਾਕ ਬਿੱਲ ਦਾ ਪਾਸ ਹੋਣਾ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ 'ਚ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਸੀ। ਉਨ੍ਹਾਂ ਨੇ ਲਾਲ ਕਿਲੇ ਦੀ ਪ੍ਰਚੀਰ ਤੋਂ ਮੁਸਲਿਮ ਭੈਣਾਂ ਨੂੰ ਤਿੰਨ ਤਲਾਕ ਤੋਂ ਆਜ਼ਾਦੀ ਦਿਵਾਉਣ ਦੀ ਗੱਲ ਕੀਤੀ ਸੀ ਪਰ ਵਿਰੋਧੀ ਧਿਰ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋਈ। ਆਪਣੇ ਦੂਜੇ ਕਾਰਜਕਾਲ ਦੇ ਸ਼ੁਰੂ ਹੁੰਦਿਆਂ ਮੋਦੀ ਸਰਕਾਰ ਦੀ ਪਹਿਲ ਨਾਲ ਤਿੰਨ ਤਲਾਕ ਬਿੱਲ ਨੂੰ ਸੰਸਦ ਦੇ ਦੋਵਾਂ ਸਦਨਾਂ ਤੋਂ ਪਾਸ ਕਰਵਾ ਕੇ ਇਸ ਇਸ ਨੂੰ ਕਾਨੂੰਨ ਬਣਾ ਦਿੱਤਾ। ਇਹ ਬਿੱਲ ਪਾਸ ਕਰ ਕੇ ਮੋਦੀ ਸਰਕਾਰ ਨੇ ਮੁਸਲਿਮ ਔਰਤਾਂ ਨੂੰ ਵੀ ਅਨਮੋਲ ਤੋਹਫਾ ਦਿੱਤਾ, ਜਿਸ ਦਾ ਇੰਤਜਾਰ ਉਹ ਸਦੀਆਂ ਤੋਂ ਕਰ ਰਹੀਆਂ ਸਨ।

ਅੱਤਵਾਦ ਦਾ ਸਫਾਇਆ, ਯੂ. ਏ. ਪੀ. ਏ ਬਿੱਲ ਬਹੁਮਤ ਨਾਲ ਪਾਸ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅੱਤਵਾਦ ਦੇ ਖਿਲਾਫ ਪਹਿਲੀ ਪਾਰੀ ਤੋਂ ਹੀ ਜ਼ੀਰੋ ਟਾਲਰੈਂਸ਼ ਦੀ ਨੀਤੀ ਨੂੰ ਜਾਰੀ ਰੱਖੇ ਹੋਏ ਹਨ। ਮੋਦੀ ਸਰਕਾਰ ਨੇ ਪਿਛਲੇ ਮਹੀਨੇ ਹੀ ਗੈਰਕਾਨੂੰਨੀ ਗਤੀਵਿਧੀ ਰੋਕਥਾਮ ਕਾਨੂੰਨ ਨੂੰ ਸੋਧ ਕੇ ਕਾਫੀ ਸਖਤ ਕਰ ਦਿੱਤਾ ਹੈ। ਇਸ ਕਾਨੂੰਨ ਮੁਤਾਬਕ ਹੁਣ ਸਿਰਫ ਸਮੂਹ ਨੂੰ ਹੀ ਨਹੀ ਬਲਕਿ ਕਿਸੇ ਇੱਕਲੇ ਵਿਅਕਤੀ ਨੂੰ ਵੀ ਅੱਤਵਾਦੀ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਸ ਦੀ ਸੰਪੱਤੀ ਜਬਤ ਕੀਤੀ ਜਾ ਸਕਦੀ ਹੈ। ਜਾਂਚ ਏਜੰਸੀਆਂ ਨੂੰ ਸੋਧ ਕੇ ਕਾਨੂੰਨ 'ਚ ਜ਼ਿਆਦਾ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਹਨ।

ਪਾਣੀ ਸੰਭਾਲ 'ਤੇ ਜ਼ੋਰ-
ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕਰਨ ਤੋਂ ਬਾਅਦ ਜਦੋਂ ਪਹਿਲੀ ਵਾਰ ਪੀ. ਐੱਮ. ਮੋਦੀ ਨੇ 'ਮਨ ਕੀ ਬਾਤ' ਕੀਤੀ ਤਾਂ ਪਾਣੀ ਸੰਭਾਲ ਉਨ੍ਹਾਂ ਦਾ ਮੁੱਖ ਵਿਸ਼ਾ ਰਿਹਾ ਹੈ। ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਕ ਨਵਾਂ ਕਦਮ ਚੁੱਕਿਆ ਅਤੇ ਇਸ ਨੂੰ 'ਜਲ ਸੰਭਾਲ ਮੁਹਿੰਮ' ਨਵਾਂ ਨਾਂ ਦਿੱਤਾ। ਇਸ ਮੁਹਿੰਮ 'ਚ ਸ਼ਾਮਲ ਕੀਤੇ ਗਏ 256 ਜ਼ਿਲਿਆਂ ਦੇ 1592 ਖੰਡ ਜੋ ਜ਼ਿਆਦਾ ਪ੍ਰਭਾਵਿਤ ਹਨ। ਇਸ ਮੁਹਿੰਮ ਨੂੰ ਦੋ ਪੜਾਆਂ 'ਚ ਵੰਡਿਆ ਗਿਆ। ਪਹਿਲਾਂ 1 ਜੁਲਾਈ 2019 ਤੋਂ ਲੈ ਕੇ 15 ਸਤੰਬਰ 2019 ਤੱਕ ਅਤੇ ਦੂਜਾ 1 ਅਕਤੂਬਰ 2019 ਤੋਂ 30 ਨਵੰਬਰ 2019 ਤੱਕ ਹੈ।

10 ਸਰਕਾਰੀ ਬੈਕਾਂ ਰਲੇਵਾਂ-
30 ਅਗਸਤ 2019 ਨੂੰ ਮੋਦੀ ਸਰਕਾਰ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕਰ ਚਾਰ ਵੱਡੇ ਬੈਂਕ ਬਣਾਉਣ ਦਾ ਐਲਾਨ ਕੀਤਾ। 2017 'ਚ 27 ਸਰਕਾਰੀ ਬੈਂਕ ਸੀ, ਹੁਣ ਦੇਸ਼ 'ਚ ਸਿਰਫ 12 ਸਰਕਾਰੀ ਬੈਂਕ ਹੋਣਗੇ। ਇਨ੍ਹਾਂ ਬੈਂਕਾਂ ਦੇ ਰਲੇਵੇ ਦੀ ਪ੍ਰਕਿਰਿਆ 6 ਮਹੀਨਿਆਂ 'ਚ ਪੂਰੀ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਸਰਕਾਰ 55,250 ਕਰੋੜ ਰੁਪਏ ਬੈਂਕਾਂ ਦੀ ਪੂੰਜੀ ਆਧਾਰ ਮਜ਼ਬੂਤ ਕਰਨ ਲਈ ਦੇਵੇਗੀ। ਇਸ ਕਦਮ ਤੋਂ ਸਰਕਾਰੀ ਬੈਂਕ 5 ਲੱਖ ਕਰੋੜ ਦੇ ਲੋਨ ਵੰਡਣ 'ਚ ਸਮਰੱਥ ਹੋਣਗੇ।

ਨਵਾਂ ਮੋਟਰ ਵਾਹਨ ਐਕਟ ਲਾਗੂ-
ਸੰਸਦ ਦੇ ਦੋਵਾਂ ਸਦਨਾਂ ਤੋਂ ਮਨਜੂਰੀ ਤੋਂ ਬਾਅਦ 5 ਅਗਸਤ ਨੂੰ ਰਾਸ਼ਟਰਪਤੀ ਦੇ ਸਿਗਨੇਚਰ ਨਾਲ ਹੀ ਨਵੇਂ ਮੋਟਰ ਵਾਹਨ ਐਕਟ ਨੂੰ ਮਨਜੂਰੀ ਮਿਲ ਗਈ ਹੈ। 1 ਸਤੰਬਰ ਤੋਂ ਨਵੇਂ ਕਾਨੂੰਨ ਲਾਗੂ ਹੋ ਚੁੱਕੇ ਹਨ। ਇਸ ਕਾਨੂੰਨ ਤਹਿਤ ਟ੍ਰੈਫਿਕ ਨਿਯਮ ਤੋੜਨ 'ਤੇ ਜੁਰਮਾਨੇ 'ਚ ਭਾਰੀ ਵਾਧਾ ਕੀਤਾ ਗਿਆ ਹੈ। ਸਜਾ ਦੀ ਮਿਆਦ ਵੀ ਵਧਾ ਦਿੱਤੀ ਗਈ ਹੈ। ਹੁਣ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਗੱਡੀ ਚਲਾਉਣ 'ਤੇ 500 ਰੁਪਏ ਦੇ ਬਜਾਏ 5,000 ਰੁਪਏ ਚਲਾਨ ਹੋਵੇਗਾ। ਤੇਜ਼ ਰਫਤਾਰ ਲਈ ਛੋਟੇ ਵਾਹਨਾਂ 'ਤੇ ਇੱਕ ਤੋਂ ਦੋ ਹਜ਼ਾਰ ਅਤੇ ਵੱਡੇ ਵਾਹਨਾਂ 'ਤੇ 4,000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।

Iqbalkaur

This news is Content Editor Iqbalkaur